ਟੀਮ ਇੰਡੀਆ ਦੇ ਆਲਰਾਊਂਡਰ Vijay Shankar ਬੱਝੇ ਵਿਆਹ ਦੇ ਬੰਧਨ ‘ਚ, Sunrisers Hyderabad ਨੇ ਦਿੱਤੀ ਵਧਾਈ

ਨਵੀਂ ਦਿੱਲੀ : ਭਾਰਤੀ ਆਲਰਊਂਡਰ ਖਿਡਾਰੀ Vijay Shankar ਬੁੱਧਵਾਰ (27 ਜਨਵਰੀ) ਨੂੰ ਆਪਣੀ ਮੰਗੇਤਰ Vaishali Visweswaran ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਵਿਜੇ ਸ਼ੰਕਰ ਨੇ ਪਹਿਲਾਂ ਸਗਾਈ ਅਤੇ ਹੁਣ ਵਿਆਹ ਕਰ ਲਿਆ ਹੈ। ਸ਼ੰਕਰ ਦੀ ਇੰਡੀਅਨ ਪ੍ਰੀਮੀਅਰ ਲੀਗ (IPL) ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ (Sunrisers Hyderabad) ਨੇ ਉਨ੍ਹਾਂ ਦੀਆਂ ਵਿਆਹ ਦੀਆਂ ਤਸਵੀਰ ਸ਼ੇਅਰ ਕਰ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ। ਸਨਰਾਈਜ਼ਰਜ਼ ਨੇ ਟੀਮ ਦੇ ਆਫੀਸ਼ੀਅਲ ਸੋਸ਼ਲ ਮੀਡਿਆ ਹੈਂਡਲ ਨਾਲ ਵਿਜੇ ਸ਼ੰਕਰ ਦੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਦੀਪ ਸਿੱਧੂ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ! ਕੀਹਦੇ ਇਸ਼ਾਰੇ ‘ਤੇ ਲਾਲ ਕਿਲ੍ਹਾ ਪਹੁੰਚਿਆ ਦੀਪ ਸਿੱਧੂ ?
ਵਿਜੇ ਸ਼ੰਕਰ ਨੇ ਪਿਛਲੇ ਸਾਲ ਅਗਸਤ ‘ਚ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਦੇ ਜ਼ਰੀਏ ਆਪਣੀ ਸਗਾਈ ਦੀ ਜਾਣਕਾਰੀ ਫੈਂਸ ਨੂੰ ਦਿੱਤੀ ਸੀ। ਸ਼ੰਕਰ ਨੇ ਆਪਣੀ ਮੰਗੇਤਰ ਵੈਸ਼ਾਲੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਸੀ ਅਤੇ ਅੰਗੂਠੀ ਦਾ ਇਮੋਜੀ ਲਗਾਇਆ ਸੀ। ਸਗਾਈ ਦਾ ਐਲਾਨ ਕਰਨ ‘ਤੇ ਕੇਐਲ ਰਾਹੁਲ, ਯੁਜਵੇਂਦਰ ਚਾਹਲ, ਕਰੁਣ ਨਾਇਰ, ਅਭਿਨਵ ਮੁਕੰਦ ਅਤੇ ਕੁੱਝ ਹੋਰ ਕ੍ਰਿਕਟਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ।
Sending our best wishes to @vijayshankar260 on this very special day!
May you have a happy and blessed married life 🧡😁#SRHFamily #OrangeArmy #SRH pic.twitter.com/elDUYKVww2
— SunRisers Hyderabad (@SunRisers) January 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.