Breaking NewsD5 specialEntertainmentIndiaNewsPunjab

ਟਿਕਟਾਕ ਸਮੇਤ 59 ਚੀਨੀ ਐਪ ਬੰਦ ਹੋਣ ‘ਤੇ ਪੰਜਾਬੀ ਸਿਤਾਰਿਆਂ ਨੇ ਰੱਖਿਆ ਆਪਣਾ ਪੱਖ

ਨਵੀਂ ਦਿੱਲੀ : ਸਰਕਾਰ ਨੇ ਬੀਤੇ ਸੋਮਵਾਰ ਨੂੰ 59 ਚਾਈਨੀਜ਼ ਐਪਸ ਨੂੰ ਭਾਰਤ ‘ਚ ਇਸਤੇਮਾਲ ਕਰਨ ਤੇ ਬੈਨ ਲਗਾ ਦਿੱਤਾ ਹੈ। ਸਰਕਾਰ ਨੇ ਇੱਕ ਬਿਆਨ ‘ਚ ਕਿਹਾ ਕਿ ਇਹ ਐਪਸ ਕੁਝ ਅਜਿਹੀਆਂ ਗਤੀਵਿਧੀਆਂ ‘ਚ ਸ਼ਾਮਿਲ ਹਨ ਜੋ ਭਾਰਤ ਦੀ ਰੱਖਿਆ, ​ਸੁਰੱਖਿਆ ਅਤੇ ਅਖੰਡਤਾ ਲਈ ਨੁਕਸਾਨਦਾਇਕ ਹਨ। ਇਸ ਪਾਬੰਦੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਇਸ ਕਦਮ ਨਾਲ ਚੀਨ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ।

ਕੈਪਟਨ ਦਾ ਮਿਹਣੇ ਮਾਰਨ ਵਾਲੇ ਬਾਜਵਾ ਤੇ ਦੂਲੋ ਨੂੰ ਠੋਕਵਾਂ ਜਵਾਬ, ਗੁੱਸੇ ‘ਚ ਦੋਵਾਂ ਨੂੰ ਦਿੱਤੀ ਵਾਰਨਿੰਗ

ਉੱਥੇ ਹੀ ਪੰਜਾਬੀ ਫ਼ਿਲਮ ਉਦਯੋਗ ਅਤੇ ਸੰਗੀਤ ਜਗਤ ਦੇ ਕਲਾਕਾਰਾਂ ਨੇ ਵੀ ਟਿਕਟਾਕ ਦੇ ਬੰਦ ਹੋਣ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਭ ਤੋਂ ਨਿਰਾਸ਼ ਨਾ ਹੋਣ ਕਿਉਂਕਿ ਟੈਲੇਂਟ ਦਿਖਾਉਣ ਦੇ ਹੋਰ ਵੀ ਕਈ ਪਲੇਟਫਾਰਮ ਹਨ। ਦੱਸ ਦਈਏ ਕਿ ਦੇਸ਼ ਭਰ ‘ਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੇ ਐਲਾਨ ਦੇ ਵਿਚਕਾਰ ਇੰਟਰਨੈੱਟ ਉਪਭੋਗਤਾਵਾਂ ‘ਚ ਚੀਨੀ ਐਪ ਦਾ ਬਾਈਕਾਟ ਕਰਨ ਦੀ ਬਹਿਸ ਹੋ ਰਹੀ ਸੀ।

ਪੰਜਾਬ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਇੱਕ ਵਾਰ ਪੁਲਿਸ ਦਾ ਆਹ ਰੂਪ ਵੀ ਦੇਖੋ, ਵੀਡੀਓ ਦੇਖ ਹੋ ਜਾਓਗੇ ਭਾਵੁਕ

ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਬਾਈਕਾਟ ਦੀ ਆਵਾਜ਼ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਭਾਰਤ ‘ਚ ਟਿਕਟਾਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹਾਲ ਹੀ ‘ਚ ਟਿਕਟਾਕ ਦੇ ਸਬੰਧ ‘ਚ ਸੁਰੱਖਿਆ ‘ਤੇ ਵੀ ਸਵਾਲ ਉਠਾਏ ਗਏ ਸਨ। ਇੱਕਲੇ ਟਿਕਟਾਕ ਦੇ ਬੈਨ ਹੋਣ ਨਾਲ ਚੀਨ ਨੂੰ 100 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਨੂੰ ਇਹਨਾਂ ਐਪ ਦੇ ਬੰਦ ਹੋਣ ਨਾਲ ਕਿੰਨਾ ਵੱਡਾ ਨੁਕਸਾਨ ਹੋਵੇਗਾ।

 

View this post on Instagram

 

🙏🙏

A post shared by Resham Singh Anmol (@reshamsinghanmol) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button