Breaking NewsD5 specialIndiaNewsPunjab

ਟਾਵਰਾਂ ‘ਤੇ ਚੜ੍ਹੇ ਬੇਰੁਜ਼ਗਾਰ ਮੁਲਾਜ਼ਮ : Harjit Singh Bhullar ਨੇ ਘੇਰੀ Channi ਸਰਕਾਰ

ਚੰਡੀਗੜ੍ਹ : ਬੇਰੁਜ਼ਗਾਰ ਮੁਲਾਜ਼ਮਾਂ ਦਾ ਚੰਨੀ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ ਹੈ। ਕਿਤੇ ਮੁਲਾਜ਼ਮ ਟੈਂਕੀ ‘ਤੇ ਚੜ੍ਹ ਕੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ ਤਾਂ ਕਿਤੇ ਟਾਵਰਾਂ ‘ਤੇ। ਉਥੇ ਹੀ ਇਸ ਲੜੀ ‘ਚ ਅਕਾਲੀ ਨੇਤਾ ਹਰਜੀਤ ਸਿੰਘ ਭੁੱਲਰ ਨੇ ਚੰਨੀ ਸਰਕਾਰ ਦਾ ਘਿਰਾਉ ਕਰਦੇ ਹੋਏ ਉਨ੍ਹਾਂ ‘ਤੇ ਸਬਦੀ ਹਮਲਾ ਕੀਤਾ ਹੈ।

Kisan Bill 2020 : ਇਕੱਠੇ ਹੋਏ ਲੱਖਾਂ ਕਿਸਾਨ, ਰਾਜੇਵਾਲ ਨੇ ਕਰਤਾ ਨਵਾਂ ਐਲਾਨ || D5 Channel Punjabi

ਹਰਜੀਤ ਸਿੰਘ ਭੁੱਲਰ ਨੇ ਟਾਵਰ ‘ਤੇ ਚੜ੍ਹੇ ਬੇਰੁਜ਼ਗਾਰ ਮੁਲਾਜ਼ਮ ਦਿਖਾਉਂਦੇ ਹੋਏ ਕਿਹਾ ਕਿ ਲੋਕ ਇਨ੍ਹਾਂ ਦੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਨਾ ਦੇਖਣ ਸਗੋਂ ਸਰਕਾਰ ਦੀ ਅਸਲ ਸੱਚਾਈ ਇਹ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ MLA ਹੋਸਟਲ ਹੈ ਅਤੇ ਜਿੱਥੇ ਸਾਰੇ MLA ਰਹਿੰਦੇ ਹਨ ਜਿੱਥੇ ਪੰਜਾਬ ਦੇ ਵੱਡੇ – ਵੱਡੇ ਲੋਕ ਰਹਿੰਦੇ ਹਨ ਉਥੇ ਹੀ ਦੇਖੋ ਕਿਵੇਂ ਇਸ ਟੈਲੀਫੋਨ ਟਾਵਰ ‘ਤੇ ਬੇਰੁਜ਼ਗਾਰ ਨੌਜਵਾਨ ਚੜ੍ਹੇ ਹੋਏ ਹਨ। ਇਹ ਹਾਲਾਤ ਹਨ ਪੰਜਾਬ ਦੇ ਮੁੱਖਮੰਤਰੀ ਦੇ ਜੋ ਰੋਜ ਸਟੇਜ ‘ਤੇ ਖੜੇ ਹੋ ਕੇ ਮੁਲਾਜ਼ਮਾਂ ਲਈ ਜਾਂ ਬਾਕੀ ਲੋਕਾਂ ਲਈ ਅੱਜ ਵਾਅਦੇ ਕਰਦੇ ਫਿਰ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੀ ਹੈ ਜੋ ਸ਼ਾਇਦ ਮੁੱਖਮੰਤਰੀ ਨੂੰ ਨਜ਼ਰ ਨਹੀਂ ਆਵੇਗੀ।

CM ਚੰਨੀ ਦੀ ਰਿਹਾਇਸ਼ ਵੱਲ ਵਧੇ ਅਕਾਲੀ, ਪਿਆ ਘਮਾਸਾਣ, ਮਾਹੌਲ ਗਰਮ D5 Channel Punjabi

ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਜਗ੍ਹਾ – ਜਗ੍ਹਾ ਟੈਂਕੀਆਂ ‘ਤੇ ਟਾਵਰਾਂ ‘ਤੇ ਬੇਰੁਜ਼ਗਾਰ ਚੜ੍ਹੇ ਹੋਏ ਹਨ ਪਰ ਇਹ ਸਭ ਸੀਐਮ ਅਤੇ ਡਿਪਟੀ ਸੀਐਮ ਨੂੰ ਨਜ਼ਰ ਨਹੀਂ ਆਵੇਗਾ। ਥਾਂ-ਥਾਂ ਚਰਨਜੀਤ ਸਿੰਘ ਚੰਨੀ ਆਪਣੇ ਲਈ ਪੋਸਟਰ ਲਗਾ ਰਹੇ ਹਨ ਕਿ ਲੋਕਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ ਕੀ ਇਹ ਸੁਣਵਾਈ ਹੋ ਰਹੀ ਹੈ ? ਜੋ ਇਹ ਲੋਕ ਖੰਭੇ ‘ਤੇ ਚੜ੍ਹੇ ਹੋਏ ਹਨ। ਜੋ ਕਰੋੜਾਂ ਰੁਪਏ ਦੇ ਇਸ਼ਤਿਹਾਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਲਗਾਏ ਜਾ ਰਹੇ ਹਨ ਉਸਨੂੰ ਨਾ ਦੇਖੋ ਚੰਨੀ ਸਰਕਾਰ ਦੀ ਇਹ ਸੱਚਾਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button