InternationalTop News

ਟਵਿੱਟਰ ਦੇ ਨਵੇਂ ਕਰਤਾ ਧਰਤਾ ਨੇ ਮੁਲਾਜ਼ਮਾਂ ਤੇ ਕੀਤੀ ਸਖ਼ਤੀ

ਟਵਿੱਟਰ ਇੰਜੀਨੀਅਰਾਂ ਨੂੰ ਦਿਨ ਵਿੱਚ 12 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਕੰਮ ਕਰਨ ਲਈ ਕਿਹਾ ਗਿਆ ਹੈ।ਟਵਿੱਟਰ ਹੁਣ ਟੇਸਲਾ ਦੇ ਮਾਲਕ ਐਲਨ ਮਸਕ ਦਾ ਹੋ ਚੁਕਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਚ ਬਦਲਾਅ ਨਾਲ ਜੁੜੇ ਕੁਝ ਵੱਡੇ ਫੈਸਲੇ ਲਏ ਹਨ। ਹਾਲਾਂਕਿ ਅਜਿਹਾ ਲੱਗਦਾ ਹੈ ਕਿ ਇਸ ਨਾਲ ਮੁਲਾਜ਼ਮਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਰਿਪੋਰਟਾਂ ਮੁਤਾਬਕ ਕਰਮਚਾਰੀਆਂ ਨੂੰ ਓਵਰਟਾਈਮ ਤਨਖਾਹ ਜਾਂ ਨੌਕਰੀ ਦੀ ਸਕਿਓਰਿਟੀ ਬਾਰੇ ਚਰਚਾ ਕੀਤੇ ਬਿਨਾਂ ਹੋਰ ਕੰਮ ਕਰਨ ਲਈ ਕਿਹਾ ਗਿਆ ਹੈ। ਟਵਿੱਟਰ ਪ੍ਰਬੰਧਕਾਂ ਨੇ ਕੁਝ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਹਫ਼ਤੇ ਵਿੱਚ ਸੱਤ ਦਿਨ ਕੰਮ ਕਰਨ ਅਤੇ ਹਰ ਰੋਜ਼ 12-ਘੰਟੇ ਦੀਆਂ ਸ਼ਿਫਟਾਂ ਵਿੱਚ ਸਮਾਂ ਹੱਦਾਂ ‘ਤੇ ਮਸਕ ਦੇ ਫੈਸਲਿਆਂ ਨੂੰ ਪੂਰਾ ਕਰਨ।ਟਵਿੱਟਰ ਪ੍ਰਬੰਧਕਾਂ ਨੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਐਲਨ ਮਸਕ ਦੇ ਨਵੇਂ ਫੈਸਲਿਆਂ ਨੂੰ ਸਮੇਂ ‘ਤੇ ਪੂਰਾ ਕਰਨ ਲਈ ਵਾਧੂ ਘੰਟੇ ਕੰਮ ਕਰਨਾ ਪਵੇਗਾ।ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਲਨ ਮਸਕ ਕਰਮਚਾਰੀਆਂ ਨੂੰ ਹੁਕਮ ਦੀ ਪਾਲਣਾ ਕਰਨ ਲਈ ਮਜਬੂਰ ਕਰਨ ਲਈ 50 ਪ੍ਰਤੀਸ਼ਤ ਛਾਂਟੀ ਦੀ ਧਮਕੀ ਦੇ ਰਿਹਾ ਹੈ। ਇੰਜੀਨੀਅਰਾਂ ਨੂੰ ਕਥਿਤ ਤੌਰ ‘ਤੇ ਨਵੰਬਰ ਦੀ ਸ਼ੁਰੂਆਤੀ ਸਮਾਂ ਸੀਮਾ ਦਿੱਤੀ ਗਈ ਹੈ। ਜੇ ਉਹ ਲੋੜਾਂ ਪੂਰੀਆਂ ਕਰਨ ਵਿੱਚ ਫੇਲ੍ਹ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button