NewsBreaking NewsInternational

ਟਰੰਪ ਦੇ ਸੁਰੱਖਿਆ ਘੇਰੇ ‘ਚ ਟਾਪਲੈੱਸ ਮਹਿਲਾ, ਛਾਤੀ ‘ਤੇ ਲਿਖਿਆ ‘ਫੇਕ ਪੀਸ’

ਪੈਰਿਸ : ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ 100 ਸਾਲ ਪੂਰੇ ਹੋਣ ‘ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਫਰਾਂਸ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਸੁਰੱਖਿਆ ‘ਚ ਇਕ ਟਾਪਲੈੱਸ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਸ ਟਾਪਲੈੱਸ ਮਹਿਲਾ ਨੇ ਸੁਰੱਖਿਆ ਘੇਰਾ ਤੋੜਦੇ ਹੋਏ ਟਰੰਪ ਦੇ ਕਾਫਿਲੇ ਵੱਲ ਦੌੜਦੀ ਪਈ ਸੀ, ਇਸ ਦਾ ਮਕਸਦ ਟਰੰਪ ਦਾ ਵਿਰੋਧ ਸੀ। ਮਹਿਲਾ ਨੇ ਆਪਣੀ ਛਾਤੀ ‘ਤੇ ‘ਫੇਕ ਪੀਸ’ ਲਿੱਖਿਆ ਹੋਇਆ ਸੀ ਜਿਸ ਦਾ ਮਤਲਬ ਹੈ ‘ਝੂਠੀ ਸ਼ਾਂਤੀ।’

Read Also ਟਰੰਪ ਵੱਲੋਂ ਪ੍ਰਵਾਸੀਆਂ ਨੂੰ ਇੱਕ ਹੋਰ ਝਟਕਾ

ਇਹ ਉਦੋਂ ਹੋਇਆ ਜਦੋਂ ਡੌਨਲਡ ਟਰੰਪ ਪਹਿਲੇ ਵਿਸ਼ਵ ਯੁੱਧ ਦੀ 100ਵੀਂ ਵਰ੍ਹੇਗੰਢ ਪੂਰੇ ਹੋਣ ‘ਤੇ ਪੈਰਿਸ ਦੇ ਆਰਕ ਡਿ ਟ੍ਰਾਇਯਮਫ ‘ਤੇ ਹੋਣ ਵਾਲੇ ਰਸਮੀ ਪ੍ਰੋਗਰਾਮ ‘ਚ ਸ਼ਿਰਕਤ ਲਈ ਜਾ ਰਹੇ ਸਨ। ਪੁਲਿਸ ਨੇ 2 ਹੋਰ ਟਾਪਲੈੱਸਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਕਰੀਬ 10,000 ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਸਨ। ਗ੍ਰਹਿ ਮੰਤਰੀ ਕ੍ਰਿਸਟੋਫ ਕਾਸਟਨਰ ਨੇ ਕਿਹਾ ਕਿ ਟਰੰਪ ਦੀ ਸੁਰੱਖਿਆ ਨੂੰ ਕਿਸੇ ਤਰ੍ਹਾਂ ਨਾਲ ਖਤਰਾ ਨਹੀਂ ਹੈ। ਇਸ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਦੁਨੀਆ ਭਰ ਦੇ 70 ਦੇਸ਼ਾਂ ਦੇ ਨੇਤਾ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਪਹੁੰਚੇ ਹਨ।

WhatsApp Image 2018 11 12 at 1.45.34 PM

ਐਤਵਾਰ ਨੂੰ ਇਸ ਮੌਕੇ ਵਿਸ਼ਵ ਭਰ ਦੇ ਨੇਤਾ 1914 ਤੋਂ 1918 ਵਿਚਾਲੇ ਆਪਣੀ ਜਾਨ ਗੁਆ ਚੁੱਕੇ ਲੋਕਾਂ ਨੂੰ ਯਾਦ ਕਰ ਰਹੇ ਹਨ। 4 ਸਾਲ ਦੀ ਲੰਬੀ ਲੜਾਈ ਤੋਂ ਬਾਅਦ 1918 ‘ਚ ਨਵੰਬਰ ਨੂੰ ਇਹ ਜੰਗ ਖਤਮ ਹੋਈ ਸੀ। ਭਾਰਤ ਦੇ ਉਪ-ਰਾਸ਼ਟਰਪਤੀ ਵੈਂਕੇਯਾ ਨਾਇਡੂ ਵੀ ਇਸ ਮੌਕੇ ਪੈਰਿਸ ਪਹੁੰਚੇ ਹਨ। ਉਪ-ਰਾਸ਼ਟਰਪਤੀ ਐਮ. ਵੈਂਕੇਯਾ ਨਾਇਡੂ ਨੇ ਐਤਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ।

WhatsApp Image 2018 11 12 at 1.45.33 PM

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button