Breaking NewsD5 specialIndiaNewsPunjabTop News

‘ਟਰੈਕਟਰ ਪਰੇਡ’ ਲਈ ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਜਥੇ ਰਵਾਨਾ

ਚੰਡੀਗੜ੍ਹ  :  ਰਾਸ਼ਟਰੀ ਰਾਜਧਾਨੀ ‘ਚ 26 ਜਨਵਰੀ ਨੂੰ ਕਿਸਾਨਾਂ ਵੱਲੋਂ ਪ੍ਰਸਤਾਵਿਤ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ  ਦੇ ਕਈ ਜਥੇ ਆਪਣੀਆਂ ਟਰੈਕਟਰ – ਟਰਾਲੀਆਂ ਅਤੇ ਹੋਰ ਵਾਹਨਾਂ ਨੂੰ ਲੈ ਕੇ ਰਵਾਨਾ ਹੋਏ। ਕਿਸਾਨਾਂ ਦੀਆਂ ਮੰਗਾਂ ਨੂੰ ਮਨਾਉਣ ਲਈ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਲਈ ਰਵਾਨਾ ਹੋਏ ਟਰੈਕਟਰ ਟਰਾਲੀਆਂ ‘ਚ ਰਾਸ਼ਨ, ਗੱਦੇ ਅਤੇ ਜ਼ਰੂਰਤ ਦਾ ਹੋਰ ਸਮਾਨ ਰੱਖਿਆ ਗਿਆ ਹੈ। ਇਨ੍ਹਾਂ ਟਰੈਕਟਰਾਂ ‘ਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਲਗਾਏ ਗਏ ਜਦੋਂ ਕਿ ਕਈ ‘ਤੇ ਤਿਰੰਗੇ ਝੰਡੇ ਲੱਗੇ ਵਿਖਾਈ ਦਿੱਤੇ। ਟਰੈਕਟਰਾਂ ‘ਤੇ ਪੋਸਟਰ ਵੀ ਲਗਾਏ ਗਏ, ਜਿਨ੍ਹਾਂ ‘ਤੇ ‘ਕਿਸਾਨ ਏਕਤਾ ਜਿੰਦਾਬਾਦ’ਅਤੇ ‘ਕਾਲੇ ਕਨੂੰਨ ਰੱਦ ਕਰੋ’ਜਿਹੇ ਨਾਅਰੇ ਲਿਖੇ ਗਏ।

ਹੁਣੇ-ਹੁਣੇ ਮੋਦੀ ਨੂੰ ਲੱਗਿਆ ਵੱਡਾ ਝਟਕਾ!ਕਾਨੂੰਨ ਹੋਣਗੇ ਰੱਦ?ਦਿੱਲੀ ਜਿੱਤਕੇ ਜਾਣਗੇ ਕਿਸਾਨ

ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੀਆਂ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਉਹ ਗਣਤੰਤਰ  ਦਿਵਸ ਦੇ ਮੌਕੇ ‘ਤੇ ਦਿੱਲੀ ‘ਚ ਬਾਹਰੀ ਰਿੰਗ ਰੋਡ ‘ਤੇ ਟਰੈਕਟਰ ਪਰੇਡ ਕੱਢਣਗੇ। ਭਾਰਤੀ ਕਿਸਾਨ ਯੂਨੀਅਨ  (ਏਕਤਾ – ਉਗਰਾਹਾਂ ) ਦੇ ਜਰਨਲ ਸਕੱਤਰ ਸੁਖਦੇਵ ਕੋਕਰੀਕਲਾਂ ਨੇ ਕਿਹਾ ਕਿ ਦਿੱਲੀ ‘ਚ ਪ੍ਰਸਤਾਵਿਤ ਟਰੈਕਟਰ ਪਰੇਡ ‘ਚ ਹਿੱਸਾ ਲੈਣ ਲਈ ਖਨੌਰੀ ਅਤੇ ਡੱਬਵਾਲੀ  (ਸਿਰਸਾ,ਹਰਿਆਣਾ) ਤੋਂ 30,000 ਤੋਂ ਵੀ ਜਿਆਦਾ ਗਿਣਤੀ ‘ਚ ਟਰੈਕਟਰ ਟਰਾਲੀਆਂ ਰਵਾਨਾ ਹੋਈਆਂ। ਇਹ ਜਥੇ ਰਾਤ ਤੱਕ ਟਿੱਕਰੀ ਬਾਰਡਰ ‘ਤੇ ਪਹੁੰਚ ਸਕਦੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਸ਼ਿਆਰਪੁਰ ਅਤੇ ਫਗਵਾੜਾ ਤੋਂ ਵੀ 150 ਅਤੇ 1000 ਟਰੈਕਟਰਾਂ ਦਾ ਜਥਾ ਰਵਾਨਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button