Breaking NewsD5 specialNewsPunjab

ਟਰੈਕਟਰ ਨੂੰ ਅੱਗ ਲਾਉਣ ਵਾਲਾ ਕਿਸਾਨ ਆਇਆ ਮੀਡੀਆ ਸਾਹਮਣੇ,ਕਹਿੰਦਾ ਅੱਜ ਟਰੈਕਟਰ ਸੀ ਤੇ ਕੱਲ੍ਹ ਨੂੰ… #farmer

ਬਰਨਾਲਾ : ਬੀਤੇ ਦਿਨ ਤੋਂ ਪੂਰੇ ਪੰਜਾਬ ‘ਚ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸੜਕਾਂ, ਪੱਟੜੀਆਂ, ਮਾਰਗ ਸਭ ਕੁਝ ਬੰਦ ਪਿਆ ਹੈ ਤੇ ਦੁਕਾਨਾਂ ਤੱਕ ਨੂੰ ਵੀ ਜਿੰਦੇ ਲਗਾ ਦਿੱਤੇ ਗਏ ਹਨ। ਉੱਥੇ ਹੀ ਬਰਨਾਲਾ ‘ਚ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦਾ ਗੁੱਸਾ ਇੰਨਾ ਭੜਕ ਗਿਆ ਕਿ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਹੀ ਅੱਗ ਲਾ ਦਿੱਤੀ। ਬੰਦ ਦੌਰਾਨ ਰੋਹ ‘ਚ ਆਏ ਕਿਸਾਨਾਂ ਨੇ ਆਪਣੇ ਖੇਤਾਂ ਦੇ ਰਾਜੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ।

ਕਿਸਾਨਾਂ ਨੇ ਲੱਭ ਲਿਆ ਦਿੱਲੀ ਜਾਣ ਦਾ ਹੱਲ,ਹੁਣ ਪੁਲਿਸ ਤਾਂ ਕੀ ਫੌਜ ਵੀ ਨਹੀਂ ਸਕਦੀ ਰੋਕ!

ਇਸ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖੇਤੀ ਬਿਲਾਂ ਦੇ ਵਿਰੋਧ ‘ਚ ਕਿਸਾਨਾਂ ‘ਚ ਕਿੰਨਾ ਗੁੱਸਾ ਪਾਇਆ ਜਾ ਰਿਹਾ ਹੈ, ਕਿਉਂਕਿ ਟਰੈਕਟਰ ਨੂੰ ਖੇਤਾਂ ਦਾ ਰਾਜਾ ਕਿਹਾ ਜਾਂਦਾ ਹੈ ਅਤੇ ਕਿਸਾਨ ਇਸ ਨੂੰ ਆਪਣੇ ਘਰ ਦਾ ਇੱਕ ਮੈਂਬਰ ਮੰਨਦੇ ਹਨ। ਇਸ ਦੇ ਚਲਦਿਆਂ ਕਿਸਾਨਾਂ ਵੱਲੋਂ ਟਰੈਕਟਰ ਨੂੰ ਅੱਗ ਲਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।

Deep Sidhu ਦਾ ਆਹ ਰੂਪ ਨਹੀਂ ਕਿਸੇ ਨੇ ਦੇਖਿਆ,ਕਿਸਾਨਾਂ ਲਈ ਮੋਦੀ ਨਾਲ ਪੰਗਾਂ ਲੈਣ ਨੂੰ ਤਿਆਰ! #DeepSidhu #actor

ਉੱਧਰ ਖੇਤੀ ਬਿਲਾਂ ਦੇ ਵਿਰੋਧ ‘ਚ ਜਿੱਥੇ ਅੱਜ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਹੋਏ, ਉੱਥੇ ਪੰਜਾਬ ਵਿੱਚ ਇਸ ਦਾ ਖਾਸਾ ਅਸਰ ਵੇਖਣ ਨੂੰ ਮਿਲਿਆ ਹੈ। ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦਾ ਜ਼ੋਰਦਾਰ ਤਰੀਕੇ ਨਾਲ ਸਮਰਥਨ ਕੀਤਾ ਜਾ ਰਿਹਾ ਹੈ। ਇੱਥੇ ਹੀ ਬਸ ਨਹੀਂ, ਪੰਜਾਬੀ ਕਲਾਕਾਰ ਤੇ ਹੋਰ ਪ੍ਰਸਿੱਧ ਹਸਤੀਆਂ ਵੀ ਕਿਸਾਨਾਂ ਦੇ ਹੱਕ ‘ਚ ਨਿਤਰ ਆਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button