Press ReleasePunjabTop News

ਟਰਾਈਡੈਂਟ ਗਰੁੱਪ ਦੇ ਮਾਨਦ ਚੇਅਰਮੈਨ ਪਦਮਸ਼੍ਰੀ ਰਾਜਿੰਦਰ ਗੁਪਤਾ ਨੂੰ  ਆਯਕਰ ਵਿਭਾਗ ਨੇ ਕੀਤਾ  ਸਨਮਾਨਤ

ਚੰਡੀਗੜ੍ਹ : ਟਰਾਈਡੈਂਟ ਗਰੁੱਪ ਦੇ ਮਾਨਦ ਚੇਅਰਮੈਨ ਪਦਮ ਸ਼੍ਰੀ ਰਜਿੰਦਰ ਗੁਪਤਾ ਨੂੰ ਅੱਜ ਆਯਕਰ ਵਿਭਾਗ ਦੁਆਰਾ ਸਾਲ 2022-23 ਲਈ ਉੱਤਰ ਪੱਛਮ ਖੇਤਰ ਦੇ ਸਭ ਤੋਂ ਵੱਧ ਕਰਦਾਤਾ (ਕਪੜਾ ਖੇਤਰ) ਅਤੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਯੋਗਦਾਨ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਆਯਕਰ ਵਿਭਾਗ ਨੇ ਸ਼੍ਰੀ ਗੁਪਤਾ ਨੂੰ ਇੱਕ ਕਰਦਾਤਾ ਸਨਮਾਨ ਪੱਤਰ ਵੀ ਭੇਂਟ ਕੀਤਾ। ਇਹ ਅਵਾਰਡ ਅੱਜ ਚੰਡੀਗੜ ਵਿਖੇ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸ਼੍ਰੀ ਰਾਜਿੰਦਰ ਗੁਪਤਾ ਨੂੰ ਆਯਕਰ ਵਿਭਾਗ ਦੇ ਪ੍ਰਿਸੀਪਲ ਚੀਫ ਕਮੀਸ਼ਨਰ ਸ਼੍ਰੀ ਪਰਨੀਤ ਸਿੰਘ ਸੱਚਦੇਵ (ਆਈ.ਆਰ.ਐਸ.) ਦੁਆਰਾ ਪ੍ਰਦਾਨ ਕੀਤਾ ਗਿਆ।

National Press Day ‘ਤੇ Harpal Cheema ਨੇ ਖ਼ੁਸ਼ ਕਰਤੇ ਪੱਤਰਕਾਰ! Punjabi University ਵੀ ਹੋਊ ਕਰਜ਼ਾ ਮੁਕਤ

ਸ੍ਰੀ ਰਜਿੰਦਰ ਗੁਪਤਾ ਇਸ ਸਮੇਂ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ, ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ(ਫਿੱਕੀ) ਦੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੀ ਸਲਾਹਕਾਰ ਕੌਂਸਲ ਦੇ ਚੇਅਰਮੈਨ ਵੀ ਹਨ। ਉਹ ਪੰਜਾਬ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਹਨ ਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਰੈਂਕ ਦਾ ਦਰਜਾ ਦਿੱਤਾ ਹੋਇਆ ਹੈ। ਉਹ ਕਲੀਵਲੈਂਡ ਕਲੀਨਿਕ ਇੰਟਰਨੈਸ਼ਨਲ ਲੀਡਰਸ਼ਿਪ ਬੋਰਡ ਵਿੱਚ ਵੀ ਸੇਵਾਵਾਂ ਨਿਭਾ ਰਹੇ ਹਨ।

DSGMC News : Akali Dal ਦੀ ਮਹਿਲਾ ਆਗੂ ਆਈ ਕੈਮਰੇ ਸਾਹਮਣੇ, ਹੁਣ BJP ਤੇ ‘AAP’ ਲੀਡਰਾਂ ਦੇ ਖੋਲ੍ਹੇ ਰਾਜ਼

ਟਰਾਈਡੈਂਟ ਲਿਮਟਿਡ ਬਾਰੇ

ਜ਼ਿਕਰਯੋਗ ਹੈ ਕਿ ਟਰਾਈਡੈਂਟ ਲਿਮਟਿਡ ਟਰਾਈਡੈਂਟ ਗਰੁੱਪ ਦੀ ਫਲੈਗਸ਼ਿਪ ਕੰਪਨੀ ਹੈ। ਇਸ ਦਾ 3 ਬਿਲੀਅਨ ਦਾ ਕਾਰੋਬਾਰ ਹੈ। ਯਾਰਨ, ਬਾਥ ਅਤੇ ਬੈੱਡ ਲਿਨਨ ਬਣਾਉਣ ਵਾਲੇ ਇਸ ਗਰੁੱਪ ਦਾ ਲੁਧਿਆਣਾ ਵਿਖੇ ਮੁੱਖ ਦਫ਼ਤਰ ਹੈ। ਕੰਪਨੀ ਪਰਾਲੀ ਨਾਲ ਕਾਗਜ਼ ਵੀ ਤਿਆਰ ਕਰਦੀ ਹੈ। ਟਰਾਈਡੈਂਟ ਦੇ ਤੌਲੀਏ, ਧਾਗੇ, ਬਿਸਤਰੇ ਦੀਆਂ ਚਾਦਰਾਂ ਅਤੇ ਕਾਗਜ਼ ਦੇ ਕਾਰੋਬਾਰ ਨੇ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਕੀਤੀ ਹੈ ਅਤੇ ਭਾਰਤ ਅਤੇ ਦੁਨੀਆ ਭਰ ਵਿੱਚ ਇਸ ਦੇ ਲੱਖਾਂ ਗਾਹਕ ਹਨ। ਕੰਪਨੀ ਦੀਆਂ ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਇਕਾਈਆਂ ਹਨ।

PIc 1

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button