SportsTop NewsWORLD WALK

ਟਰਾਂਸਜੈਂਡਰ ਮਹਿਲਾ ਐਥਲੀਟਾਂ ਦੇ  ਓਲੰਪਿਕ ਵਿਚ ਖੇਡਣ ’ਤੇ ਪਾਬੰਦੀ

ਔਰਤਾਂ ਦੀ ਯੋਗਤਾ ਬਾਰੇ ਇਕ ਨਵੀਂ ਨੀਤੀ ਨੂੰ ਵੀਰਵਾਰ ਨੂੰ ਆਈਓਸੀ ਦੁਆਰਾ ਮਨਜ਼ੂਰੀ ਦੇਣ ਤੋਂ ਬਾਅਦ ਟਰਾਂਸਜੈਂਡਰ ਮਹਿਲਾ ਐਥਲੀਟਾਂ ਦੇ ਹੁਣ ਓਲੰਪਿਕ ਵਿਚ ਖੇਡਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਨੀਤੀ 2028 ਲਾਸ ਏਂਜਲਸ ਖੇਡਾਂ ਤੋਂ ਪਹਿਲਾਂ ਜਾਰੀ ਕੀਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਿਲਾ ਖੇਡਾਂ ਬਾਰੇ ਕਾਰਜਕਾਰੀ ਆਦੇਸ਼ ਦੇ ਅਨੁਸਾਰ ਹੈ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਕਿਹਾ, “ਓਲੰਪਿਕ ਖੇਡਾਂ ਜਾਂ ਕਿਸੇ ਹੋਰ ਆਈਓਸੀ ਪ੍ਰਵਾਨਿਤ ਪ੍ਰੋਗਰਾਮ ਵਿਚ ਔਰਤਾਂ ਦੇ ਕਿਸੇ ਵੀ ਵਰਗ ਦੇ ਸਮਾਗਮਾਂ (ਵਿਅਕਤੀਗਤ ਅਤੇ ਟੀਮ ਖੇਡਾਂ ਸਮੇਤ) ’ਚ ਹਿੱਸਾ ਲੈਣ ਦੀ ਯੋਗਤਾ ਹੁਣ ਸਿਰਫ਼ ‘ਜੈਵਿਕ ਔਰਤਾਂ’ (ਜਨਮ ਸਮੇਂ ਤੋਂ ਔਰਤ) ਤੱਕ ਸੀਮਤ ਹੈ।” ਕਮੇਟੀ ਨੇ ਅੱਗੇ ਕਿਹਾ, “ਇਸ ਸਥਿਤੀ ਦੀ ਪੁਸ਼ਟੀ ਐਸਆਰਵਾਈ ਜੀਨ ਲਈ ਇਕ ਵਾਰ ਦੀ ਜਾਂਚ ਦੇ ਆਧਾਰ ‘ਤੇ ਕੀਤੀ ਜਾਵੇਗੀ।” ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਸਮੇਂ ਓਲੰਪਿਕ ਪੱਧਰ ‘ਤੇ ਕਿੰਨੀਆਂ (ਜੇ ਕੋਈ ਹਨ) ਟਰਾਂਸਜੈਂਡਰ ਔਰਤਾਂ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਹਨ। ਅਜਿਹੀ ਕੋਈ ਵੀ ਔਰਤ – ਜਿਸਨੇ ਜਨਮ ਸਮੇਂ ਮਰਦ ਹੋਣ ਤੋਂ ਬਾਅਦ ਆਪਣਾ ਲਿੰਗ ਬਦਲਿਆ – 2024 ਦੀਆਂ ਪੈਰਿਸ ਸਮਰ ਖੇਡਾਂ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button