Breaking NewsD5 specialIndiaNewsPoliticsPunjab

ਟਕਸਾਲੀਆਂ ਨੇ ਬਾਦਲਾਂ ਨੂੰ ਦਿਨੇ ਦਿਖਾਏ ਤਾਰੇ! ਲਓ ਫੇਰ ਮਿਲਣ ਲੱਗੀਆਂ ਵਧਾਈਆਂ, ਬਣਗੇ ਹੀਰੇ!

ਅਕਾਲੀ ਦਲ ‘ਚ ਮਚੇ ਘਮਾਸਾਨ ‘ਤੇ ਕਾਂਗਰਸ ਨੂੰ ਨਵਾਂ ਮੁੱਦਾ ਮਿਲ ਗਿਆ ਹੈ। ਪੰਜਾਬ ‘ਚ ਕਾਂਗਰਸ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ… ਸੇਖਵਾਂ ਦੇ ਅਸਤੀਫ਼ੇ ‘ਤੇ ਟਿੱਪਣੀ ਕਰਦਿਆਂ। ਬਾਦਲਾਂ ‘ਤੇ ਨਿਸ਼ਾਨਾ ਕੱਸਿਆ ਹੈ ਉਹਨਾਂ ਕਿਹਾ ਕਿ ਸੇਖਵਾਂ ਨੇ ਇਹ ਕਦਮ ਚੁੱਕਣ ‘ਚ ਦੇਰ ਕਰ ਦਿੱਤੀ। ਗੁਰਦਾਸਪੁਰ ਪਹੁੰਚੇ ਤ੍ਰਿਪਤ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਪ੍ਰਧਾਨ ਰਹਿਣ ਤੱਕ ਅਕਾਲੀ ਦਲ ‘ਚ ਇਸੇ ਤਰਾਂ ਦੇ ਧਮਾਕੇ ਹੁੰਦੇ ਰਹਿਣਗੇ।

Read Also ਸੁਖਬੀਰ ਬਾਦਲ ਦੇ ਅਸਤੀਫ਼ੇ ਦਾ ਚਾਅ, ਟਕਸਾਲੀਆਂ ਨੇ ਕਰਤਾ ਨਵਾਂ ਐਲਾਨ

ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅਕਾਲੀ ਦਲ ਤਾਂ ਖ਼ਤਮ ਹੋ ਚੁੱਕਿਆ ਹੈ। 84 ਕਤਲੇਆਮ ‘ਤੇ ਵੀ ਅਕਾਲੀ ਦਲ ਨੇ ਜੋ ਧਰਨਾ ਦਿੱਤਾ, ਉਸ ਬਾਰੇ ਔਜਲਾ ਨੇ ਕਿਹਾ ਕਿ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਅਕਾਲੀ ਦਲ ਅੰਦਰੂਨੀ ਕਾਟੋ ਕਲੇਸ਼ ਤਾਂ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਸੇਖਵਾਂ ਦੇ ਅਸਤੀਫ਼ੇ ਤੋਂ ਬਾਅਦ ਬਾਹਰ ਦਾ ਰਾਸਤਾ ਵਿਖਾ ਦਿੱਤਾ ਗਿਆ। ਜਦਕਿ ਬ੍ਰਹਮਪੁਰਾ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਫੇਰ ਤੋਂ ਬਾਦਲਾਂ ਦੀ ਨੀਂਦ ਉਡਾ ਦਿੱਤੀ ਹੈ। ਹੁਣ ਕੀ ਬਣੇਗਾ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਇਹ ਆਉਣ ਵਾਲਾ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button