ਝੜਪ ਤੋਂ ਬਾਅਦ ਤਿੰਨੋਂ ਸੈਨਾਵਾਂ ਅਲਰਟ ‘ਤੇ, ਨੌਸੈਨਾ ਨੇ ਵਧਾਈ ਨਿਯੁਕਤੀ
ਲੱਦਾਖ ‘ਚ ਭਾਰਤ – ਚੀਨ ਫੌਜ ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਜਲ, ਥਲ ਅਤੇ ਹਵਾਈ ਸੈਨਾ ਪੂਰੀ ਤਰ੍ਹਾਂ ਨਾਲ ਅਲਰਟ ‘ਤੇ ਹੈ। ਤਿੰਨੋਂ ਸੈਨਾਵਾਂ ਨੂੰ ਅਲਰਟ ‘ਤੇ ਰਹਿਣ ਦਾ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਆਰਮੀ ਡਿਫੈਂਸ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਦੀ ਹੋਈ ਬੈਠਕ ‘ਚ ਲਿਆ ਗਿਆ। 3500 ਕਿਲੋਮੀਟਰ ਦੀ ਚੀਨ ਸੀਮਾ ‘ਤੇ ਭਾਰਤੀ ਫੌਜ ਦੀ ਕੜੀ ਨਜ਼ਰ ਹੈ। ਤਿੰਨੋਂ ਸੈਨਾਵਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।
Sidhu Moosewala ਦੀ ਰਾਹ ‘ਤੇ K.S Makhan!, ਦੇਖੋ Live ਹੋ ਕੇ ਕਿਸਨੂੰ ਕਿਹਾ ਲੜਨ ਲਈ
ਚੀਨੀ ਨੌਸੈਨਾ ਨੂੰ ਸਖਤ ਸੁਨੇਹਾ ਭੇਜਣ ਲਈ ਹਿੰਦ ਮਹਾਂਸਾਗਰ ਖੇਤਰ ‘ਚ ਨੌਸੈਨਾ ਵੀ ਆਪਣੀ ਨਿਯੁਕਤੀ ਵਧਾ ਰਹੀ ਹੈ। ਇਸਦੇ ਨਾਲ ਹੀ ਫੌਜ ਨੇ ਪਹਿਲਾਂ ਹੀ ਅਰੁਣਾਚਲ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਲੱਦਾਖ ‘ਚ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਆਪਣੇ ਸਾਰੇ ਮੁਖੀ ਫਰੰਟ – ਲਾਈਨ ਟਿਕਾਣੀਆਂ ਤੋਂ ਇਲਾਵਾ ਜਵਾਨਾਂ ਨੂੰ ਰਵਾਨਾ ਕਰ ਦਿੱਤਾ ਹੈ। ਹਵਾਈ ਸੈਨਾ ਨੇ ਪਹਿਲਾਂ ਤੋਂ ਹੀ ਆਪਣੇ ਸਾਰੇ ਫਾਰਵਰਡ ਲਾਈਨ ਬੇਸ ‘ਚ ਐਲਏਸੀ ਅਤੇ ਬਾਰਡਰ ਏਰੀਆ ‘ਤੇ ਨਜ਼ਰ ਰੱਖਣ ਲਈ ਅਲਰਟ ਪੱਧਰ ਵਧਾ ਦਿੱਤਾ ਹੈ।
ਵਕੀਲ ਤੋਂ ਸੁਣੋ ਖ਼ੁਲਾਸੇ | Punjab Police
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਗਲਵਾਨ ਘਾਟੀ ‘ਚ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿੱਚ ਖੂਨੀ ਝੜਪ ਹੋਈ ਸੀ। ਭਾਰਤੀ ਸੈਨਿਕਾਂ ਦਾ ਦਲ ਚੀਨੀ ਸੈਨਿਕਾਂ ਨਾਲ ਗੱਲਬਾਤ ਕਰਨ ਗਿਆ ਸੀ ਪਰ ਚੀਨੀ ਸੈਨਿਕਾਂ ਨੇ ਹਮਲਾ ਕਰ ਦਿੱਤਾ। ਇਸ ਝੜਪ ‘ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਚੀਨੀ ਫੌਜ ਦੇ 35 ਤੋਂ 40 ਜਵਾਨਾਂ ਦੇ ਮਾਰੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.