Breaking NewsD5 specialIndiaInternationalNews

ਝੁਕਿਆ ਚੀਨ, 10 ਭਾਰਤੀ ਜਵਾਨਾਂ ਨੂੰ ਕੀਤਾ ਰਿਹਾਅ

ਬੀਜਿੰਗ : ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਸੋਮਵਾਰ ਰਾਤ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਨੇ ਦੋ ਮੇਜਰ ਸਣੇ 10 ਭਾਰਤੀ ਫੌਜੀਆਂ ਨੂੰ ਰਿਹਾਅ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ‘ਚ ਚਾਰ ਅਧਿਕਾਰੀ ਸ਼ਾਮਿਲ ਹਨ। ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਦੇ ‘ਚ ਮੇਜਰ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਜਿਸ ਤੋਂ ਬਾਅਦ ਇਨ੍ਹਾਂ ਸੈਨਿਕਾਂ ਦੀ ਰਿਹਾਈ ਦੀ ਖਬਰ ਆਈ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਅੱਜ ਇੱਕ ਵਾਰ ਫਿਰ ਦੋਵੇਂ ਅਧਿਕਾਰੀ ਗੱਲਬਾਤ ਕਰਨਗੇ। ਸੋਮਵਾਰ ਨੂੰ ਗਲਵਾਨ ਘਾਟੀ ‘ਚ ਹੀ ਭਾਰਤ ਅਤੇ ਚੀਨ ਦੀ ਫੌਜ ‘ਚ ਹਿੰਸਕ ਝੜਪ ਹੋਈ ਸੀ।

ਢੱਡਰੀਆਂ ਵਾਲੇ ਤੋਂ ਬਾਅਦ ਹੁਣ ਅਜਨਾਲਾ ਨੇ ਹਰਨਾਮ ਧੁੰਮਾਂ ਨਾਲ ਲਿਆ ਪੰਗਾ,ਆਪਸ ‘ਚ ਹੀ ਲੜੀ ਜਾਂਦੇ ਪੰਥ ਦੇ ਰਖਵਾਲੇ

ਇਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਹਿੰਸਕ ਝੜਪ ਵਿੱਚ ਚੀਨੀ ਪੱਖ ਨੂੰ ਵੀ ਖਾਸਾ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਸਦੇ ਘੱਟ ਤੋਂ ਘੱਟ 43 ਫੌਜੀ ਜਾਨ ਗਵਾ ਚੁੱਕੇ ਹਨ ਜਾਂ ਗੰਭੀਰ ਰੂਪ ਨਾਲ ਜਖ਼ਮੀ ਹੋਏ ਹਨ। ਚੀਨ ਨੇ ਆਪਣੇ ਸੈਨਿਕਾਂ ਦੀ ਮੌਤ ਦੀ ਗੱਲ ਤਾਂ ਮੰਨੀ ਹੈ ਪਰ ਇਸ ਬਾਰੇ ‘ਚ ਕੋਈ ਸੰਖਿਆ ਜਾਰੀ ਨਹੀਂ ਕੀਤੀ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਉਹ ਹੁਣ ਭਾਰਤ ਦੇ ਨਾਲ ਸੀਮਾ ‘ਤੇ ਹੋਰ ਟਕਰਾਓ ਨਹੀਂ ਚਾਹੁੰਦਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਦਾ ਕਹਿਣਾ ਸੀ ਕਿ ਦੋਵੇਂ ਦੇਸ਼ ਇਸ ਮੁੱਦੇ ਨੂੰ ਗੱਲਬਾਤ ਨਾਲ ਹੱਲ ਕਰਨ ਦੀ ਦਿਸ਼ਾ ‘ਚ ਕੋਸ਼ਿਸ਼ ਜਾਰੀ ਰੱਖਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button