Breaking NewsD5 specialInternationalNewsTop News

ਜੋ ਬਾਈਡਨ ਨੇ ਅਮਰੀਕੀ ਲੋਕਾਂ ਨੂੰ ਐਂਟੀ ਕੋਵਿਡ-19 ਟੀਕਾ ਲਗਵਾਉਣ ਦੀ ਕੀਤੀ ਅਪੀਲ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਾਂਗਰਸ ਦੇ ਸੰਯੁਕਤ ਸੈਸ਼ਨ ਵਿਚ ਆਪਣੇ ਪਹਿਲੇ ਰਸਮੀ ਸੰਬੋਧਨ ਵਿਚ ਐਂਟੀ ਕੋਵਿਡ-19 ਟੀਕਾਕਾਰਨ ਮੁਹਿੰਮ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਅ ਲਈ ਟੀਕਾ ਲਗਵਾਉਣ ਦੀ ਅਪੀਲ ਕੀਤੀ। ਕੋਰੋਨਾ ਵਾਇਰਸ ਤੋਂ ਅਮਰੀਕਾ ਵਿਚ 574,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਰਾਤ ਨੂੰ ਦਿੱਤੇ ਸੰਬੋਧਨ ਵਿਚ ਉਹਨਾਂ ਨੇ ਲੋਕਾਂ ਨੂੰ ਖਤਰੇ ਨੂੰ ਸੰਭਾਵਨਾ ਵਿਚ ਬਦਲਣ, ਸੰਕਟ ਨੂੰ ਮੌਕੇ ਅਤੇ ਨਿਰਾਸ਼ਾ ਨੂੰ ਤਾਕਤ ਵਿਚ ਬਦਲਣ ਲਈ ਕਿਹਾ।

ਬਾਈਡਨ ਨੇ ਕਿਹਾ,”ਅਸੀਂ ਫਿਰ ਤੋਂ ਕੰਮ ਕਰ ਰਹੇ ਹਾਂ ਫਿਰ ਤੋਂ ਸੁਪਨੇ ਦੇਖ ਰਹੇ ਹਾਂ, ਫਿਰ ਤੋਂ ਨਵੀਆਂ ਚੀਜ਼ਾਂ ਤਲਾਸ਼ ਰਹੇ ਹਾਂ। ਦੁਨੀਆ ਦੀ ਫਿਰ ਤੋਂ ਅਗਵਾਈ ਕਰ ਰਹੇ ਹਾਂ।” ਉਹਨਾਂ ਨੇ ਕਿਹਾ,”ਅਸੀਂ ਇਕ-ਦੂਜੇ ਅਤੇ ਦੁਨੀਆ ਨੂੰ ਦਿਖਾਇਆ ਹੈ ਕਿ ਅਮਰੀਕਾ ਵਿਚ ਹਾਰ ਮੰਨਣ ਦਾ ਕੋਈ ਵਿਕਲਪ ਨਹੀਂ ਹੈ।” ਬਾਈਡਨ ਨੇ ਕੋਵਿਡ-19 ਵਿਰੋਧੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਹੁਣ ਆਪਣੇ ਹੱਥ ਖੜ੍ਹੇ ਨਹੀਂ ਕਰ ਸਕਦਾ। ਉਹਨਾਂ ਨੇ ਅੱਗੇ ਕਿਹਾ,”ਅਮਰੀਕੀ ਲੋਕ ਜਾਓ, ਟੀਕਾ ਲਗਵਾਓ। ਟੀਕੇ ਉਪਲਬਧ ਹਨ।” ਉਹਨਾਂ ਨੇ ਅੱਗੇ ਕਿਹਾ,”ਸਾਨੂੰ ਕਰੀਬ 40,000 ਦਵਾਈ ਕੰਪਨੀਆਂ ਤੋਂ ਟੀਕੇ ਮਿਲੇ ਹਨ ਅਤੇ 700 ਤੋਂ ਵੱਧ ਭਾਈਚਾਰਕ ਸਿਹਤ ਕੇਂਦਰ ਹਨ ਜਿੱਥੇ ਗਰੀਬ ਵਿਅਕਤੀ ਵੀ ਟੀਕਾ ਲਗਵਾ ਸਕਦਾ ਹੈ।” ਬਾਈਡਨ ਨੇ ਕਿਹਾ ਕਿ ਉਹਨਾਂ ਦੇ ਖਰਚ ਦੇ ਪ੍ਰਸਤਾਵ ਤੋਂ ਲੱਖਾਂ ਨੌਕਰੀਆਂ ਪੈਦਾ ਹੋਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button