Breaking NewsD5 specialNewsPunjabTop News

ਜੋੜਾ ਫਾਟਕ ਰੇਲ ਹਾਦਸਾ : ਪੀੜਿਤ ਪਰਿਵਾਰਾਂ ਨੂੰ ਮਿਲੀ ਸਰਕਾਰੀ ਨੌਕਰੀ, ਸਰਕਾਰ ਦਾ ਕੀਤਾ ਧੰਨਵਾਦ

ਅੰਮ੍ਰਿਤਸਰ : ਪੰਜਾਬ ਸਰਕਾਰ ਨੇ ਜੋੜਾ ਫਾਟਕ ਰੇਲ ਹਾਦਸੇ ਦੇ ਪੀੜਿਤ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ। ਕਰੀਬ 3 ਸਾਲ ਬਾਅਦ ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਮਿਲੀ ਅਤੇ ਉਹ ਆਫਰ ਲੈਟਰ ਲੈਣ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਦਦ ਲਈ ਸਰਕਾਰ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਕੈਪਟਨ ਸਰਕਾਰ ਵਲੋਂ ਇੱਕ ਮਾਰਚ 2021 ਨੂੰ ਕੈਬਨਿਟ ਬੈਠਕ ‘ਚ ਪ੍ਰਸਤਾਵ ਪਾਸ ਕਰ ਇਹ ਫੈਸਲਾ ਲਿਆ ਸੀ ਕਿ ਪੀੜਿਤ ਪਰਿਵਾਰਾਂ ਦੇ ਇੱਕ – ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਹੁਣ ਸਰਕਾਰ ਨੇ ਪੱਤਰ ਜਾਰੀ ਕਰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨਵਜੋਤ ਸਿੱਧੂ ਦੇ ਵਿਰੋਧ ਦਾ ਨਤੀਜਾ! ਆਹ ਦੇਖੋ ਕਿਸਾਨਾਂ ‘ਤੇ ਕਰਤੇ ਪਰਚੇ || D5 Channel Punjabi

ਜ਼ਿਕਰਯੋਗ ਹੈ ਕਿ ਜੋੜਾ ਫਾਟਕ ‘ਤੇ ਦੁਸ਼ਹਿਰੇ ਦੇ ਦਿਨ ਵੱਡਾ ਹਾਦਸਾ ਹੋ ਗਿਆ ਸੀ, ਜਿਸ ‘ਚ 59 ਲੋਕਾਂ ਦੀ ਮੌਤ ਹੋ ਗਈ ਸੀ। ਸਮਾਗਮ ਦੇ ਮੁੱਖ ਮਹਿਮਾਨ ਨਵਜੋਤ ਸਿੰਘ ਸਿੱਧੂ ਦੀ ਪਤ‍ਨੀ ਡਾ.ਨਵਜੋਤ ਕੌਰ ਸਿੱਧੂ ਸਨ। ਹਾਦਸੇ ਤੋਂ ਬਾਅਦ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਪੀੜਿਤ ਪਰਿਵਾਰਾਂ ਨੂੰ ਨੌਕਰੀ ਅਤੇ ਆਰਥਿਕ ਸਹਾਇਤਾ ਦੇਣ ਦੀ ਗੱਲ ਕਹੀ ਸੀ ਪਰ ਉਹ ਇਸ ਬਾਰੇ ‘ਚ ਜ਼ਿਆਦਾ ਕੁਝ ਕਰ ਨਹੀਂ ਪਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button