ਜੋਗਿੰਦਰ ਸਿੰਘ ਮਾਨ ਹੋਏ ‘ਆਪ’ ‘ਚ ਸ਼ਾਮਿਲ
ਚੰਡੀਗੜ੍ਹ/ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਤੇ ਤਿੰਨ ਵਾਰ MLA ਰਹੇ ਜੋਗਿੰਦਰ ਸਿੰਘ ਮਾਨ ਨੇ ਬੀਤੇ ਦਿਨ ਕਾਂਗਰਸ ‘ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਆਹੁਦੇ ਤੋਂ ਅਸਤੀਫਾ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਉਹ ਆਪ ‘ਚ ਸ਼ਾਮਲ ਹੋ ਗਏ ਹਨ।
ਕਾਂਗਰਸ ਦਾ ਸਿਆਸੀ ਦਾਅ, ਮੁੱਖ ਮੰਤਰੀ ਦੇ ਚਿਹਰੇ ‘ਤੇ ਫੈਸਲਾ ?ਹਾਈਕਮਾਨ ਨੇ ਤਿਆਰ ਕੀਤੀ ਲਿਸਟ D5 Channel Punjabi
ਇਸ ਦੀ ਜਾਣਕਾਰੀ ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਪੋਸਟ ਕੇ ਦਿੱਤੀ ਹੈ। ਜਿਸ ‘ਚ ਕੇਜਰੀਵਾਲ ਤੇ ਰਾਘਵ ਚੱਢਾ ਜੋਗਿੰਦਰ ਸਿੰਘ ਮਾਨ ਨਾਲ ਦਿਖਾਈ ਦੇ ਰਹੇ ਹਨ। ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਜੋਗਿੰਦਰ ਮਾਨ ਦੋਆਬਾ ਖੇਤਰ ਦੇ ਕਿਸੇ ਹਲਕੇ ਤੋਂ ਚੋਣ ਲੜ ਸਕਦੇ ਹਨ। ਜ਼ਿਕਰਯੋਗ ਹੈ ਕਿ ਮਾਨ ਫਗਵਾੜਾ ਤੋਂ ਚੋਣ ਲੜਦੇ ਰਹੇ ਹਨ ਤੇ ਬੇਅੰਤ ਸਿੰਘ ਦੀ ਸਰਕਾਰ ‘ਚ ਮੰਤਰੀ ਰਹੇ ਸਨ। ਇਸ ਦੇ ਨਾਲ ਹੀ ਮਾਨ ਬੂਟਾ ਸਿੰਘ ਦੇ ਰਿਸ਼ਤੇਦਾਰ ਵੀ ਹਨ।
Inspired by Arvind ji’s vision, Punjab’s former cabinet minister & 3 time MLA Joginder Singh Mann ji joins AAP ending his 50year old association with Congress. He was presently chairman of Punjab Agro Industries Corp. His induction will give a huge boost to party’s unit in Punjab pic.twitter.com/hRX84ThFQa
— Raghav Chadha (@raghav_chadha) January 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.