Breaking NewsD5 specialIndiaNewsTop News

ਜੈਸ਼ ਉਲ ਹਿੰਦ ਨੇ ਲਈ ਅੰਬਾਨੀ ਦੇ ਘਰ ਦੇ ਬਹਾਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ, ‘ਇਹ ਇਕ ਟ੍ਰੇਲਰ ਹੈ ਅਤੇ ਫ਼ਿਲਮ ਅਜੇ ਬਾਕੀ ਹੈ’

ਮੁੰਬਈ :  ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫੋਟਕ ਮਿਲਣ  ਦੇ ਮਾਮਲੇ ਵਿੱਚ ਐਤਵਾਰ ਨੂੰ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ  ਅੱਤਵਾਦੀ ਸੰਗਠਨ ਜੈਸ਼ – ਉਲ – ਹਿੰਦ ਨੇ ਅੰਬਾਨੀ  ਦੇ ਘਰ  ਦੇ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ ਲਈ ਹੈ।  ਦੱਸਿਆ ਗਿਆ ਕਿ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਜੈਸ਼-ਉਲ-ਹਿੰਦ ਨੇ ਟੈਲੀਗ੍ਰਾਮ ਐਪ ਰਾਹੀਂ ਲਿਖਿਆ ਕਿ ਇਹ ਇਕ ਟ੍ਰੇਲਰ ਹੈ ਅਤੇ ਫ਼ਿਲਮ ਅਜੇ ਬਾਕੀ ਹੈ। ਇਸੇ ਸੰਗਠਨ ਨੇ ਦਿੱਲੀ ਵਿੱਚ ਇਜ਼ਰਾਈਲੀ ਦੂਤਾਵਾਸ ਦੇ ਨੇੜੇ ਹੋਏ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।

ਦਿੱਲੀ ਪੁਲਿਸ ਬਾਰਡਰ ਤੋਂ ਚੱਕੇਗੀ ਬੈਰੀਕੇਟ,ਕਿਸਾਨਾਂ ਦੇ ਐਲਾਨ ਤੋਂ ਘਬਰਾਈ ਕੇਂਦਰ!

ਅੱਤਵਾਦੀ ਸੰਗਠਨ ਨੇ ਲਿਖਿਆਇਹ ਇਕ ਟ੍ਰੇਲਰ ਹੈ, ਫ਼ਿਲਮ ਜਾਰੀ ਕਰਨੀ ਅਜੇ ਬਾਕੀ ਹੈ
ਸੰਗਠਨ ਨੇ ਜਾਂਚ ਏਜੰਸੀ ਨੂੰ ਚੁਣੌਤੀ ਦਿੱਤੀ ਕਿ ਜੇ ਤੁਸੀਂ ਰੋਕ ਸਕਦੇ ਹੋ ਤਾਂ ਰੋਕ ਲਓ ਜਦੋਂ ਦਿੱਲੀ ਵਿਚ ਤੁਹਾਡੀ ਨੱਕ ਹੇਠਾਂ ਤੁਹਾਨੂੰ ਹਿੱਟ ਕੀਤਾ ਸੀ , ਤੁਸੀਂ ਮੋਸਾਦ ਨਾਲ ਹੱਥ ਮਿਲਾਇਆ ਪਰ ਕੁਝ ਨਹੀਂ ਹੋਇਆ। ਅਸਲ ਵਿਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਹੁਣ ਤੱਕ ਇਸ ਕੇਸ ਵਿਚ 25 ਲੋਕਾਂ ਦੇ ਬਿਆਨ ਦਰਜ ਕੀਤੇ ਹਨ। ਪੁਲਿਸ ਟੀਮ ਇਨੋਵਾ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੋਂ ਇਕ ਵਿਅਕਤੀ ਨੂੰ ਜਾਂਦੇ ਹੋਏ ਵੇਖਿਆ ਗਿਆ ਸੀ।

ਨੌਦੀਪ ਕੌਰ ਦੀ ਰਿਹਾਈ ਤੋਂ ਬਾਅਦ ਸਟੇਜ ਤੋਂ ਹੋਇਆ ਵੱਡਾ ਐਲਾਨ!

ਸੀਸੀਟੀਵੀ ਫੁਟੇਜ ਦੀ ਜਾਂਚ 
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕਰਤਾਵਾਂ ਨੇ ਸੈਂਕੜੇ ਸੀ.ਸੀ.ਟੀ.ਵੀ. ਫੁਟੇਜਾਂ ਦੀ ਜਾਂਚ ਕੀਤੀ ਹੈ ਜਿੱਥੋਂ ਦੋਵੇਂ ਕਾਰਾਂ ਲੰਘੀਆਂ ਸਨ, ਪਰ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ। ਜ਼ਿਕਰਯੋਗ ਕਿ ਵੀਰਵਾਰ ਦੀ ਸ਼ਾਮ ਨੂੰ ਮੁੰਬਈ ਵਿਚ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਤੋਂ ਕੁਝ ਦਿਨ ਦੂਰ ਇਕ ਸਕਾਰਪੀਓ ਕਾਰ ਵਿਚ ਵਿਸਫੋਟਕ ਸਮੱਗਰੀ(ਜੈਲੇਟਿਨ ਦੀਆਂ 20 ਛੜਾਂ) ਮਿਲੀਆਂ ਸਨ। ਐਸ.ਯੂ.ਵੀ. ਦੇ ਅੰਦਰ ਇਕ ਪੱਤਰ ਵੀ ਮਿਲਿਆ, ਜਿਸ ਵਿਚ ਕਥਿਤ ਤੌਰ ‘ਤੇ ਅੰਬਾਨੀ ਅਤੇ ਉਸ ਦੇ ਪਰਿਵਾਰ ਨੂੰ ਧਮਕਾਇਆ ਗਿਆ ਸੀ।

BREAKING-ਪਾਰਲੀਮੈਂਟ ਘੇਰਨ ਦੇ ਐਲਾਨ ਤੋਂ ਡਰੀ ਕੇਂਦਰ,ਖੇਤੀਬਾੜੀ ਮੰਤਰੀ ਨੇ ਦਿੱਤੀ ਖੁਸ਼ਖਬਰੀ

ਪੁਲਿਸ ਨੇ ਦੱਸਿਆ ਕਿ ਸਕਾਰਪੀਓ ਇੱਕ ਹਫ਼ਤਾ ਪਹਿਲਾਂ ਚੋਰੀ ਹੋ ਗਈ ਸੀ। ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਚੱਲਦਾ ਹੈ ਕਿ ਇਨੋਵਾ ਦੇ ਨਾਲ ਸਕਾਰਪੀਓ ਵੀਰਵਾਰ ਦੀ ਸਵੇਰ ਮੌਕੇ ‘ਤੇ ਪਹੁੰਚੀ ਸੀ ਅਤੇ ਸਕਾਰਪੀਓ ਦਾ ਡਰਾਈਵਰ ਦੂਜੇ ਵਾਹਨ ‘ਤੇ ਸਵਾਰ ਹੋ ਗਿਆ ਸੀ। ਇਸ ਤੋਂ ਬਾਅਦ ਸੀ.ਸੀ.ਟੀ.ਵੀ. ਫੁਟੇਜ ਵਿਚ ਇਨੋਵਾ ਕਾਰ ਨੂੰ ਮੁੰਬਈ ਤੋਂ ਬਾਹਰ ਆਉਂਦੇ ਅਤੇ ਠਾਣੇ ਵਿਚ ਦਾਖਲ ਹੁੰਦੇ ਦੇਖਿਆ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਜਿਲੇਟਿਨ ਦੀਆਂ ਛੜਾਂ ਕਿੱਥੋਂ ਖਰੀਦੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਬਤ ਕੀਤੀ ਗਈ ਸਕਾਰਪੀਓ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button