ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ CM ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਖਹਿਰਾ ਤੇ ਜੱਸੀ ਜਸਰਾਜ

ਚੰਡੀਗੜ੍ਹ : ਜੈਨੀ ਜੌਹਲ ਇਨ੍ਹੀਂ ਦਿਨੀਂ ਚਰਚਾ ‘ਚ ਹੈ ਕਿਉਂਕਿ ਉਸ ਨੇ ਕੁਝ ਦਿਨ ਪਹਿਲਾਂ ‘ਲੈਟਰ ਟੂ ਸੀ. ਐੱਮ.’ ਨਾਂ ਦਾ ਇਕ ਗੀਤ ਕੱਢਿਆ ਸੀ। ਇਸ ਗੀਤ ‘ਚ ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ਼ ਦੀ ਮੰਗ ਕੀਤੀ ਸੀ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ। ਹਾਲਾਂਕਿ ਕੱਲ ਉਸ ਦਾ ਗੀਤ ਯੂਟਿਊਬ ’ਤੇ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮਾਮਲਾ ਬੇਹੱਦ ਭਖ਼ ਗਿਆ। ਇਸ ਬੈਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਲੋਕਾਂ ਦੇ ਨਾਲ-ਨਾਲ ਰਾਜਨੀਤਿਕ ਆਗੂਆਂ ਵਲੋਂ ਵੀ ਨਿੰਦਿਆ ਕੀਤੀ ਜਾ ਰਹੀ ਹੈ।
ਇਸ ਮਾਮਲੇ ’ਤੇ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ‘‘ਮੈਂ ਭਗਵੰਤ ਮਾਨ ਸਰਕਾਰ ਦੀ ਜੈਨੀ ਜੌਹਲ ਦੇ ਅਰਥ ਭਰਪੂਰ ਗੀਤ ’ਤੇ ਪਾਬੰਦੀ ਲਗਾਉਣ ਦੀ ਨਿੰਦਿਆ ਕਰਦਾ ਹਾਂ। ਸਰਕਾਰ ਨੇ ਇਹ ਗੀਤ ਇਸ ਲਈ ਬੈਨ ਕਰਵਾਇਆ ਹੈ ਕਿਉਂਕਿ ਜੈਨੀ ਨੇ ਗੀਤ ’ਚ ਮੁੱਖ ਮੰਤਰੀ ਦੇ ਪਰਿਵਾਰਕ ਰਾਜ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਉਸ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵੀ ਪਰਦਾਫਾਸ਼ ਕੀਤਾ ਹੈ। ਇਹ ‘ਬਦਲਾਅ’ ਨਹੀਂ ‘ਬਦਲਾ’ ਹੈ। ਅਰਵਿੰਦ ਕੇਜਰੀਵਾਲ ਨੇ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਿਆ।’’
I condemn banning of @jennyjohalmusic meaningful song from YouTube at d behest of @BhagwantMann govt merely bcoz she exposed family rule of Cm besides exposing anti people policies of his govt.This is not “Badlav it is “Badla” politics of @ArvindKejriwal not even sparing artists pic.twitter.com/sq59tu6Og1
— Sukhpal Singh Khaira (@SukhpalKhaira) October 9, 2022
ਉਥੇ ਜੱਸੀ ਜਸਰਾਜ ਨੇ ਫੇਸਬੁੱਕ ’ਤੇ ਜੈਨੀ ਦੇ ਗੀਤ ਦੇ ਪ੍ਰੋਮੋ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਸੱਚ ਹੀ ਤਾਂ ਗਾਇਆ, ਇੰਨੀ ਤਕਲੀਫ ਸੀ. ਐੱਮ. ਸਾਬ੍ਹ। ਸ਼ਹੀਦ ਭਗਤ ਸਿੰਘ ਜੀ ਨੇ ਬੋਲਣ ਦਾ ਅਧਿਕਾਰ, ਪ੍ਰਗਟਾਵੇ ਦਾ ਅਧਿਕਾਰ ਲਿਆ ਕੇ ਦਿੱਤਾ ਤੇ ਤੁਸੀਂ ਸ਼ਹੀਦਾਂ ਦੇ ਖ਼ਿਲਾਫ਼ ਕਿਉਂ?’’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.