‘ਜੇ ਕੰਗਣਾ ਪੰਜਾਬ ਤੋਂ ਚੋਣ ਲੜੇਗੀ ਤਾਂ ਮੈਂ ਵੀ ਲਵਾਂਗਾ ਟਿਕਟ’ : ਰਣਜੀਤ ਬਾਵਾ

ਚੰਡੀਗੜ੍ਹ : ‘ਕਿਸਾਨੀ ਅੰਦੋਲਨ’ ਤੋਂ ਲੈ ਕੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਟਵਿੱਟਰ ‘ਤੇ ਆਪਣੇ ਗੁਬਾਰ ਬਾਹਰ ਕੱਢੇ ਪਰ ਇਸ ਵਾਰ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਦਿਲ ਦੀ ਗੱਲ ਸਾਰਿਆਂ ਸਾਹਮਣੇ ਰੱਖੀ ਹੈ। ਦਰਅਸਲ ਹਾਲ ਹੀ ‘ਚ ਰਣਜੀਤ ਬਾਵਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੰਗਣਾ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜਿਸ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਚਰਚਾ ਹੋ ਰਹੀ ਹੈ।
ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!
ਰਣਜੀਤ ਬਾਵਾ ਨੇ ਆਪਣੇ ਟਵੀਟ ‘ਚ ਲਿਖਿਆ, ”ਜੇਕਰ ਕੰਗਣਾ ਨੇ ਪੰਜਾਬ ਤੋਂ ਸੀਟ ਲੜਨੀ ਅਤੇ ਟਿਕਟ ਲਈ ਤਾਂ ਮੈਂ ਵੀ ਇਹਦੇ ਵਿਰੁੱਧ ਟਿਕਟ ਲੈਣੀ ਹੈ।” ਇਸ ਦੇ ਨਾਲ ਹੀ ਰਣਜੀਤ ਬਾਵਾ ਨੇ 2 ਹਾਸੇ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ। ਅੱਗੇ ਰਣਜੀਤ ਬਾਵਾ ਨੇ ਲਿਖਿਆ, ”ਪੰਜਾਬ ਵਾਲਿਓ ਤਗੜੇ ਰਹੋ ਸਕੀਮਾਂ ਲਾਉਣਗੇ, ਕੋਈ ਨਾ ਭੁੱਲਦੇ ਨਹੀਂ ਪੰਜਾਬ ਵਾਲੇ।” ਅੱਗੇ ਰਣਜੀਤ ਬਾਵਾ ਨੇ ਕੰਗਣਾ ਰਣੌਤ ਨੂੰ ਹੈਸ਼ਟੈਗ ਕਰਦਿਆਂ ਲਿਖਿਆ ”ਅਨਬਲਾਕ ਈ ਨਹੀਂ ਕਰਦੀ।” ਇਸ ‘ਤੇ ਇਕ ਯੂਜ਼ਰ ਨੇ ਲਿਖਿਆ ”ਭਰਾਵਾ ਉਹਦਾ ਤਾਂ ਅਕਾਊਂਟ ਹੀ ਸਸਪੈਂਡ ਕਰਤਾ।” ਇਸ ਦੇ ਰਿਪਲਾਈ ‘ਚ ਰਣਜੀਤ ਬਾਵਾ ਨੇ ਲਿਖਿਆ ”ਆਹੋ ਸੱਚ।”
ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !
ਦੱਸ ਦਈਏ ਕਿ ਕੰਗਣਾ ਰਣੌਤ ਨੇ ਟਵਿੱਟਰ ਰਾਹੀਂ ਕਈ ਵਾਰ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ, ਜਿਸ ਦੀ ਗੂੰਝ ਸਿਆਸੀ ਗਲਿਆਰਿਆਂ ‘ਚ ਵੀ ਉੱਠੀ। ਇਸ ਤੋਂ ਇਲਾਵਾ ਉਸ ਨੇ ਆਪਣੇ ਟਵੀਟਾਂ ਰਾਹੀਂ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਸ ਦਾ ਟਵਿੱਟਰ ਅਕਾਊਂਟ ਸਥਾਈ ਤੌਰ ‘ਤੇ ਸਸਪੈਂਡ ਕਰ ਦਿੱਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਸ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਉਸ ਦਾ ਅਕਾਊਂਟ ਚੱਲ ਪੈਂਦਾ ਸੀ। ਇਸ ਵਾਰ ਉਸ ਦਾ ਅਕਾਊਂਟ ਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।
Je Kangna ne punjab to seat larhi or ticket layi te main v le leni ede against 🤣🤣 punjab alyo tagde rho sakeeman launge 😆 Koi na bulde nhi punjab vale #KangnaRanaut unblock e nhi krdi 🤪
— Ranjit Bawa (@BawaRanjit) June 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.