Breaking NewsD5 specialEntertainmentNewsPoliticsPunjab

‘ਜੇ ਕਾਰਵਾਈ ਨਹੀਂ ਕਰਨੀ ਤਾਂ ਸਿੱਧੂ ਮੂਸੇ ਵਾਲਾ ਨੂੰ ਡੀ.ਜੀ.ਪੀ. ਲਾ ਦਿਓ’

ਲੁਧਿਆਣਾ  : ਪੰਜਾਬੀ ਦੇ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਪੁਲੀਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਵਿਰੋਧ ਪ੍ਰਗਟਾਉਂਦਿਆਂ ਪੰਜਾਬ ਦੇ ਸਮਾਜਿਕ ਕਾਰਕੁੰਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਇੰਨਾ ਹੀ ਇੱਜ਼ਤ ਮਾਣ ਦੇਣਾ ਹੈ ਤਾਂ ਤਾਂ ਉਸ ਨੂੰ ਡੀਜੀਪੀ ਬਣਾ ਕੇ ਪੰਜਾਬ ਪੁਲਿਸ ਦਾ ਮੁਖੀ ਥਾਪ ਦੇਣਾ ਚਾਹੀਦਾ ਹੈ।ਐਡਵੋਕੇਟ ਹਾਕਮ ਸਿੰਘ,ਆਰ.ਟੀ.ਆਈ. ਐਕਟਿਵਿਸਟ ਕੁਲਦੀਪ ਸਿੰਘ ਖਹਿਰਾ,ਪਰਵਿੰਦਰ ਸਿੰਘ ਕਿੱਤਣਾ ਅਤੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੱਲੋਂ ਭੇਜੇ ਗਏ ਪੱਤਰ ਵਿੱਚ ਪੰਜਾਬ ਪੁਲਿਸ ਦੀ ਮੂਸੇਵਾਲਾ ਤੇ ਮਿਹਰਬਾਨੀ ਅਤੇ ਮਿਲੀਭੁਗਤ ਦੀਆਂ ਕਈ ਉਦਾਹਰਣਾਂ ਦਿੱਤੀਆਂ ਗਈਆਂ ਹਨ।

ਦੇਖੋ ਕਿਵੇਂ ਪ੍ਰਨੀਤ ਕੌਰ ਨੇ Live ਹੋ ਕੇ ਕੋਰੋਨਾ ‘ਚ ਫਰੰਟਲਾਈਨ ‘ਤੇ ਕੰਮ ਕਰਨ ਵਾਲੇ ਲੋਕਾਂ ਦਾ ਵਧਾਇਆ ਹੌਂਸਲਾ

ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਤੇ ਵਿਅੰਗ ਕਸਦਿਆਂ ਲਿਖਿਆ ਗਿਆ ਹੈ ,”ਆਪ ਜੀ ਅਤੇ ਆਪ ਜੀ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਕੀਤੇ ਜਾ ਰਹੇ ਹਨ ਉਸ ਦੇ ਮੁਤਾਬਕ ਆਪ ਜੀ ਨੂੰ ਯੋਗ ਸੁਝਾਅ ਦੇਣਾ ਸਾਡਾ ਵੀ ਫ਼ਰਜ਼ ਬਣਦਾ ਹੈ। ਸਿੱਧੂ ਮੂਸੇਵਾਲਾ ਬਾਰੇ ਆਪ ਜਾਣਦੇ ਹੋਵੋਗੇ। ਜੇ ਆਪ ਨਹੀਂ ਜਾਣਦੇ ਤੁਹਾਡੀ ਪੁਲਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਪੰਜਾਬ ਵਿੱਚ ਕਰੋਨਾ ਲਈ ਇੱਕ ਖ਼ਾਸ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਗੀਤ ਗਾਉਣ ਕਰਕੇ ਸਿੱਧੂ ਮੂਸੇ ਵਾਲਾ ਦੇ ਨਾਲ ਨਾਲ ਪੁਲਸ ਅਧਿਕਾਰੀਆਂ ਦੀ ਵੀ ਖੂਬ ਚਰਚਾ ਹੋਈ ਸੀ । ਇਸ ਗੀਤ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੇ ਲੋਗੋ ਦੀ ਵਰਤੋਂ ਵੀ ਕੀਤੀ ਸੀ।ਪੰਜਾਬ ਪੁਲਿਸ ਦੇ ਡੀ ਜੀ ਪੀ ਸਾਹਿਬ ਨੇ ਉਸ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਆਪ ਸ਼ੇਅਰ ਕੀਤਾ ਸੀ।

ਜੱਥੇਦਾਰ ਨੇ ਬਾਦਲਾਂ ਲਈ ਮੁਸੀਬਤ ਕੀਤੀ ਖੜੀ!ਕੇਂਦਰ ਦੀ ਸੁਖਬੀਰ, ਹਰਸਿਮਰਤ ਨੂੰ ਝਾੜ?ਟੁੱਟੇਗਾ ਗੱਠਜੋੜ, ਜਾਵੇਗੀ ਕੁਰਸੀ!

ਅਸੀਂ ਵੀ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਨਹੀਂ ਸਾਂ ਜਾਣਦੇ । ਅਸੀਂ ਤਾਂ ਪੰਜਾਬ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਸ ਵੱਲੋਂ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਾਣ ਕਰਕੇ ਉਸ ਖ਼ਿਲਾਫ਼ ਸ਼ਿਕਾਇਤਾਂ ਕਰਦੇ ਸਾਂ। ਸਾਨੂੰ ਸਮਝਦਾਰ ਲੋਕਾਂ ਨੇ ਬੜਾ ਸਮਝਾਇਆ ਕਿ ਸਿੱਧੂ ਮੂਸੇ ਵਾਲੇ ਦੀਆਂ ਜਿੰਨੀਆਂ ਮਰਜੀ ਸ਼ਿਕਾਇਤਾਂ ਕਰ ਲਓ ਪੁਲਸ ਨੇ ਉਸ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਪਰ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਸਾਡਾ ਕਾਨੂੰਨ ਵਿੱਚ ਵਿਸ਼ਵਾਸ ਸੀ ਕਿਉਂਕਿ ਅਸੀਂ ਤਾਂ ਸੁਣਿਆ ਸੀ ਕਿ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਹਨ। ਇਹ ਤਾਂ ਸਾਨੂੰ ਹੁਣ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਦਾ ਕੱਦ ਜ਼ਿਆਦਾ ਉੱਚਾ ਹੈ ਤੇ ਪੰਜਾਬ ਪੁਲਸ ਦੇ ਅਫਸਰਾਂ ਦਾ ਬਹੁਤ ਛੋਟਾ, ਜਿਨ੍ਹਾਂ ਦੇ ਮੋਢੇ ਚੜ੍ਹ ਕੇ ਵੀ ਕਾਨੂੰਨ ਦੇ ਹੱਥ ਸਿੱਧੂ ਮੂਸੇਵਾਲਾ ਤੱਕ ਨਹੀਂ ਪਹੁੰਚਦੇ।

ਮਜੀਠੀਆ ਨੇ ਕੀਤਾ ਵੱਡਾ ਸਿਆਸੀ ਧਮਾਕਾ, ਰੰਧਾਵਾ ਦੀਆਂ ਦਿਖਾਈਆਂ ਅਜਿਹੀਆਂ ਫੋਟੋਆਂ ਕਿ ਦੇਖਕੇ ਹੋ ਜਾਓਗੇ ਹੈਰਾਨ

ਸਿੱਧੂ ਮੂਸੇਵਾਲਾ ਦੀ ਇੰਨੀ ਇੱਜ਼ਤ ਜਾਂ ਉਸ ਦਾ ਇੰਨਾ ਡਰ ਕਿ ਪੰਜਾਬ ਪੁਲਿਸ ਹਾਈਕੋਰਟ ਦੀਆਂ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕਰਦੀ ।” ਸਿੱਧੂ ਮੂਸੇਵਾਲਾ ਦੀ ਜਾਣ ਪਛਾਣ ਦੱਸਦਿਆਂ ਪੱਤਰ ਵਿੱਚ ਲਿਖਿਆ ਗਿਆ ਹੈ , “ਸਿੱਧੂ ਮੂਸੇਵਾਲਾ ਬਾਰੇ ਆਪ ਜਾਣਦੇ ਹੋਵੋਗੇ। ਜੇ ਆਪ ਨਹੀਂ ਜਾਣਦੇ ਤੁਹਾਡੀ ਪੁਲਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਪੰਜਾਬ ਵਿੱਚ ਕਰੋਨਾ ਲਈ ਇੱਕ ਖ਼ਾਸ ਵਰਗ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦਾ ਗੀਤ ਗਾਉਣ ਕਰਕੇ ਸਿੱਧੂ ਮੂਸੇ ਵਾਲਾ ਦੇ ਨਾਲ ਨਾਲ ਪੁਲਸ ਅਧਿਕਾਰੀਆਂ ਦੀ ਵੀ ਖੂਬ ਚਰਚਾ ਹੋਈ ਸੀ । ਇਸ ਗੀਤ ਦੇ ਸ਼ੁਰੂ ਵਿੱਚ ਸਿੱਧੂ ਮੂਸੇਵਾਲਾ ਨੇ ਪੰਜਾਬ ਪੁਲਿਸ ਦੇ ਲੋਗੋ ਦੀ ਵਰਤੋਂ ਵੀ ਕੀਤੀ ਸੀ । ਪੰਜਾਬ ਪੁਲਿਸ ਦੇ ਡੀ ਜੀ ਪੀ ਸਾਹਿਬ ਨੇ ਉਸ ਦਾ ਗਾਇਆ ਗੀਤ ਸੋਸ਼ਲ ਮੀਡੀਆ ‘ਤੇ ਆਪ ਸ਼ੇਅਰ ਕੀਤਾ ਸੀ।”

Navjot Sidhu ਦੇ ‘ਆਪ’ ‘ਚ ਆਉਣ ਬਾਰੇ Bhagwant Maan ਦਾ ਵੱਡਾ ਬਿਆਨ, ਹਿਲਾਈ Punjab ਦੀ ਸਿਆਸਤ

ਪੱਤਰ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਐਡਵੋਕੇਟ ਐਚ. ਸੀ. ਅਰੋੜਾ ਦੀ ਸ਼ਿਕਾਇਤ ‘ਤੇ ਸਿੱਧੂ ਮੂਸੇਵਾਲਾ ਖ਼ਿਲਾਫ਼ ਮਾਨਸਾ ਜ਼ਿਲ੍ਹਾ ‘ਚ ਪਰਚਾ ਦਰਜ ਹੋਣ, ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਵਿੱਚ ਉਸ ਖ਼ਿਲਾਫ਼ ਫਾਇਰਿੰਗ ਕਰਨ ਦੇ ਮੁਕੱਦਮੇ ਦਰਜ ਹੋਣ , ਐਡਵੋਕੇਟ ਰਵੀ ਜੋਸ਼ੀ ਦੀ ਜਨਹਿੱਤ ਪਟੀਸ਼ਨ ਦੇ ਜਵਾਬ ਵਿੱਚ ਆਰਮਜ਼ ਐਕਟ ਲਗਾਉਣ ਅਤੇ ਪਟਿਆਲਾ ਦੇ ਨਾਭਾ ਥਾਣੇ ਦੀ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਿਰਫ਼ ਚਲਾਨ ਕੱਟ ਕੇ ਛੱਡਣ ਦੀਆਂ ਘਟਨਾਵਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਪੱਤਰ ਦੇ ਅੰਤ ਵਿੱਚ ਲਿਖਿਆ ਗਿਆ ਹੈ , “ਸਾਰੇ ਵਰਤਾਰੇ ਤੋਂ ਇੱਕ ਗੱਲ ਚੰਗੀ ਤਰਾਂ ਸਾਬਿਤ ਹੋ ਰਹੀ ਹੈ ਕਿ ਸੰਗਰੂਰ, ਬਰਨਾਲਾ ਅਤੇ ਪਟਿਆਲਾ ਜਿਲਿਆਂ ਦੀ ਪੁਲਸ ਕਾਨੂੰਨ ਮੁਤਾਬਿਕ ਕੰਮ ਨਾ ਕਰ ਕੇ ਇਸ ਗਾਇਕ ਸਿੱਧੂ ਮੂਸੇਵਾਲੇ ਮੁਤਾਬਕ ਚਲ ਰਹੀ ਹੈ।

ਪੰਜਾਬ ‘ਚ ਸਿਆਸੀ ਭੁਚਾਲ!,ਅਕਾਲੀ-ਬੀਜੇਪੀ ਰਿਸ਼ਤਿਆਂ ‘ਚ ਆਈ ਦਰਾਰ!,ਮਾਨ ਨੇ ਸਿੱਧੂ ਦੀ ‘ਆਪ’ ‘ਚ ਐਂਟਰੀ ‘ਤੇ ਲਾਈ ਰੋਕ?

ਇਹ ਸ਼ਖਸ ਹੀ ਪੰਜਾਬ ਪੁਲਸ ਦੇ ਕਈ ਜਿਲ੍ਹਿਆਂ ਦੀ ਪੁਲਸ ਨੂੰ ਆਪਣੀ ਇੱਛਾ ਅਨੁਸਾਰ ਚਲਾ ਰਿਹਾ ਹੈ । ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਇਸ ਸਿੱਧੂ ਮੂਸੇਵਾਲਾ ਨੂੰ ਪੰਜਾਬ ਸਰਕਾਰ ਵਲੋਂ ਏਨਾ ਹੀ ਕਾਬਲ ਅਤੇ ਸਨਮਾਨਯੋਗ ਸਮਝਿਆ ਜਾ ਰਿਹਾ ਹੈ ਤਾਂ ਚੰਗਾ ਹੋਵੇਗਾ ਕਿ ਇਸਨੂੰ ਡੀਜੀਪੀ (ਡਾਇਰੈਕਟਰ ਜਨਰਲ ਆਫ਼ ਪੁਲਿਸ ) ਬਣਾ ਕੇ ਪੂਰੀ ਪੰਜਾਬ ਪੁਲੀਸ ਦਾ ਮੁਖੀ ਲਗਾ ਦਿੱਤਾ ਜਾਵੇ ਤਾਂ ਜੋ ਪੰਜਾਬ ਪੁਲਸ ਦੇ ਅਧਿਕਾਰੀ ਕਾਨੂੰਨੀ ਤੌਰ ‘ਤੇ ਉਸ ਨੂੰ ਇੱਜ਼ਤ ਮਾਣ ਦੇ ਸਕਣ ਤੇ ਉਸ ਦੀ ਇੱਛਾ ਮੁਤਾਬਕ ਕੰਮ ਕਰ ਸਕਣ। ” ਇੱਥੇ ਦੱਸਣ ਯੋਗ ਹੈ ਕਿ ਇਨ੍ਹਾਂ ਸਮਾਜਿਕ ਕਾਰਕੁੰਨਾਂ ਨੇ ਸਿੱਧੂ ਮੂਸੇਵਾਲਾ ਖ਼ਿਲਾਫ਼ ਦਰਜ ਕੇਸਾਂ ਵਿੱਚ ਸ਼ਿਕਾਇਤਕਰਤਾ ਬਣਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਲਗਾਈ ਹੋਈ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button