
ਪਟਿਆਲਾ : ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਦੌਰਾਨ ਕੁਝ ਮੋਬਾਈਲ, ਜਰਦੇ ਦੀਆਂ ਪੁੜੀਆਂ, ਬੀੜੀਆਂ ਦੇ ਬੰਡਲ ਆਦਿ ਬਰਾਮਦ ਹੋਏ ਹਨ। ਤੜਕੇ ਸਵੇਰੇ ਚਾਰ ਵਜੇ ਐਸਐਸਪੀ ਦੀਪਕ ਪਾਰਕ ਦੀ ਅਗਵਾਈ ਹੇਠ ਕਰੀਬ 400 ਮੁਲਾਜ਼ਮ ਕੇਂਦਰੀ ਜੇਲ੍ਹ ਵਿੱਚ ਪੁੱਜੇ। ਇਨ੍ਹਾਂ ਅਧਿਕਾਰੀਆਂ ‘ਚੋ ਸਾਢੇ ਤਿੰਨ ਸੌ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ ਪਟਿਆਲਾ ਪੁਲਿਸ ਦੇ ਸਨ, ਜਦਕਿ ਬਾਕੀ ਜੇਲ੍ਹ ਦੇ ਸੁਰੱਖਿਆ ਮੁਲਾਜਮ ਸ਼ਾਮਲ ਰਹੇ।
ਵਿਜੀਲੈਂਸ ਦੀ ਰਿਡਾਰ ’ਤੇ ਇੱਕ ਹੋਰ ਵੱਡਾ ਲੀਡਰ! ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ
ਕਰੀਬ ਚਾਰ ਘੰਟੇ ਤਕ ਚੱਲੇ ਇਸ ਤਲਾਸ਼ੀ ਅਭਿਆਨ ਦੌਰਾਨ ਜੇਲ੍ਹ ਵਿੱਚੋਂ ਪੁਲਿਸ ਨੂੰ ਤਿੰਨ ਮੋਬਾਇਲ ਫੋਨ, ਜਰਦੇ ਦੀਆਂ ਪੁੜੀਆਂ ਤੇ ਹੋਰ ਸਮੱਗਰੀ ਬਰਾਮਦ ਹੋਈ ਹੈ। ਉਥੇ ਹੀ ਚੈਕਿੰਗ ਪੂਰੀ ਹੋਣ ਤੋਂ ਬਾਅਦ ਪੰਜਾਬ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਦਿਆਂ ਜਾਣਕਾਰੀ ਦਿਤੀ ਕਿ “ਪਟਿਆਲਾ ਜੇਲ੍ਹ ਵਿੱਚ ਸਪੈਸ਼ਲ ਚੈਕਿੰਗ ਦੌਰਾਨ ਦੋ ਹੈੱਡ ਵਾਰਡਰ ਨਰੇਸ਼ ਕੁਮਾਰ ਅਤੇ ਰਾਜੀਵ ਕੁਮਾਰ ਅਤੇ ਇੱਕ ਏਐਸਆਈ (ਪੀਏਪੀ) ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। FIR ਦਰਜ ਕਰਕੇ ਸਾਰੀਆਂ ਨੂੰ STF ਹਵਾਲੇ ਕਰ ਦਿੱਤਾ ਗਿਆ। ਦੋਵੇਂ ਹੈੱਡ ਵਾਰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।#MissionCleanJails ਪੂਰੇ ਜ਼ੋਰਾਂ ‘ਤੇ ਹੈ।”
In a spl. checking in Patiala Jail, two Head Warders Naresh Kumar & Rajeev Kumar & one ASI (of PAP) have been caught red handed with intoxicated Materials.
FIR Lodged & all handed over to STF. Both Head Warders suspended with immediate effect.#MissionCleanJails is in full swing. pic.twitter.com/PgG8rCoiG0— Harjot Singh Bains (@harjotbains) October 30, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.