Punjab

ਜੇਲ੍ਹ ਅਧਿਕਾਰੀਆਂ ਨੂੰ ਗੈਂਗਸਟਰ ਵੱਲੋਂ ਜਾਨੋਂ ਮਰਵਾਉਣ ਦੀ ਧਮਕੀ

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਇੱਕ ਗੈਂਗਸਟਰ ਵੱਲੋਂ ਦੋ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰ ਸਮੇਤ ਚਾਰ ਜਣਿਆਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਕੈਦੀ ਵਿਜੇ ਕੁਮਾਰ ਨੇ ਜੇਲ੍ਹ ਦੇ ਹਾਈ ਸਕਿਉੂਰਿਟੀ ਜ਼ੋਨ ਦੇ ਅੰਦਰ ਕੋਈ ਚੀਜ ਸੁੱਟੀ।ਸੀਸੀਟੀਵੀ ਫ਼ੁਟੇਜ਼ ਖੰਗਾਲੀ ਤਾਂ ਪਤਾ ਲੱਗਾ ਕਿ ਇਹ ਪੈਕਟ ਹਾਈ ਸਕਿਉੂਰਿਟੀ ਜ਼ੋਨ ਅੰਦਰ ਬੰਦ ਹਵਾਲਾਤੀ ਗੈਂਗਸਟਰ ਪ੍ਰਿੰਸ ਉਰਫ਼ ਮਨੀ ਨੇ ਚੁੱਕਿਆ ਸੀ।
ਇਸ ਦੌਰਾਨ ਗੈਂਗਸਟਰ ਹਵਾਲਾਤੀ ਅਮਿਤ ਕੁਮਾਰ ਨੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਅਤੇ ਸਹਾਇਕ ਸੁਪਰਡੈਂਟ ਗੁਰਤੇਜ ਸਿੰਘ ਅਤੇ ਰਿਸ਼ਵਪਾਲ ਗੋਇਲ ਨੂੰ ਜਾਨੋਂ ਮਰਵਾਉਣ ਦੀਆਂ ਧਮਕੀਆਂ ਦਿੱਤੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button