Breaking Newsfood and healthIndiaNewsPunjab

ਜੇਕਰ ਤੁਸੀਂ ਵੀ ਨਹੀਂ ਕਰਦੇ ਸਵੇਰ ਦਾ ਨਾਸ਼ਤਾ ਤਾਂ ਹੋ ਜਾਓ ਸਾਵਧਾਨ !

ਭੱਜਦੌੜ ਭਰੀ ਜ਼ਿੰਦਗੀ ਵਿੱਚ ਸਾਡੀ ਲਾਇਫਸਟਾਇਲ ਇੰਨੀ ਵਿਅਸਤ ਹੋ ਗਈ ਹੈ ਕਿ ਸਮਾਂ ਘੱਟ ਪੈਣ ਲੱਗਾ ਹੈ। ਜ਼ਲਦਬਾਜੀ ਵਿੱਚ ਅਕਸਰ ਸਵੇਰੇ ਕਾਲਜ ਜਾਂ ਆਫਿਸ ਨਿਕਲਦੇ ਸਮੇਂ ਨਾਸ਼ਤਾ ਛੱਡ ਦਿੰਦੇ ਹੋਵੋਗੇ । ਜੇਕਰ ਇਹ ਸੋਚ ਰੱਖਦੇ ਹੋ ਕਿ ਨਾਸ਼ਤਾ ਛੁੱਟ ਗਿਆ ਤਾਂ ਕੀ ਹੋਇਆ ਪੇਟ ਭਰ ਲੰਚ ਕਰ ਲਵਾਂਗੇ ਤਾਂ ਤੁਸੀ ਬਿਲਕੁੱਲ ਗਲਤ ਹੋ। ਅਜਿਹਾ ਕਰਨਾ ਸਿਰਫ ਸਿਹਤ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ ਸਗੋਂ ਸਮੇਂ ਤੋਂ ਪਹਿਲਾਂ ਮੌਤ ਦੇ ਖਤਰੇ ਨੂੰ ਵੀ ਵਧਾ ਦਿੰਦਾ ਹੈ।

ਇਸ ਦੀ ਚੇਤਾਵਨੀ ਖੋਜਕਾਰਾਂ ਨੇ ਦਿੱਤੀ ਹੈ। ਪ੍ਰਿਵੇਂਟਿਵ ਕਾਰਡਿਓਲੋਜੀ ਦੇ ਯੂਰੋਪੀ ਜਨਰਲ ‘ਦ ਫਾਇੰਡਿੰਗਸ’ ‘ਚ ਛਪੇ ਖੋਜ ਪੱਤਰ ‘ਚ ਦੱਸਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਅਨਹੈਲਦੀ ਲਾਈਫਸਟਾਈਲ ਵਾਲੇ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਦੀ ਉਮੀਦ ਚਾਰ ਤੋਂ ਪੰਜ ਗੁਣਾ ਜ਼ਿਆਦਾ ਵੱਧ ਜਾਂਦੀ ਹੈ ਅਤੇ ਦੂਜਾ ਦਿਲ ਦਾ ਦੌਰਾ ਪੈਣ ਦਾ ਖ਼ਦਸ਼ਾ ਵੀ ਵੱਧ ਜਾਂਦਾ ਹੈ।

Read Also ਮੰਦਭਾਗੀ ਖ਼ਬਰ, ਬੱਚਿਅਾਂ ਨੂੰ ਕਰੋ ਸਾਵਧਾਨ!

ਖੋਜ ਦੇ ਸਹਿ ਲੇਖਕ ਬ੍ਰਾਜ਼ੀਲ ਦੇ ਸਾਉ-ਪਾਉਲੀ ਸਰਕਾਰੀ ਯੂਨੀਵਰਸੀਟੀ ਦੇ ਮਾਰਕੋਸ ਮਿਨੀਕੁਚੀ ਦਾ ਕਹਿਣਾ ਹੈ, “ਸਾਡੀ ਖੋਜ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਖਾਣਾ ਖਾਣ ਦੇ ਗਲਤ ਤਰੀਕਿਆਂ ਨੂੰ ਜਾਰੀ ਰੱਖਣ ਦੇ ਨਤੀਜੇ ਖ਼ਰਾਬ ਨਿਕਲ ਸਕਦੇ ਹਨ।” ਇਹ ਰਿਸਰਚ ਦਿਲ ਦੇ ਦੌਰੇ ਦੇ ਸ਼ਿਕਾਰ 113 ਮਰੀਜਾਂ ‘ਤੇ ਕੀਤੀ ਗਈ ਜਿਨ੍ਹਾਂ ਦੀ ਉਮਰ ਕਰੀਬ 60 ਸਾਲ ਦੀ ਇਨ੍ਹਾਂ ‘ਚ 73 ਫੀਸਦ ਆਦਮੀ ਸੀ।

ਜਿਨ੍ਹਾਂ ‘ਚ ਸਵੇਰੇ ਖਾਣਾ ਨਾ ਖਾਣ ਵਾਲੇ ਮਰੀਜਾਂ ਦੀ ਗਿਣਤੀ 58 ਫੀਸਦ, ਰਾਤ ਦਾ ਖਾਣਾ ਦੇਰ ਨਾਲ ਕਰਨ ਵਾਲੇ 51 % ਅਤੇ ਦੋਵੇਂ ਤਰ੍ਹਾਂ ਦੇ 48 ਫੀਸਦ ਮਰੀਜ ਸੀ। ਇਸ ਤੋਂ ਬਾਅਦ ਸਭ ਨੂੰ ਆਪਣੀ ਖਾਣ ਪੀਣ ਦੀ ਆਦਤਾਂ ‘ਚ ਸੁਧਾਰ ਕਰਨ ਦੀ ਗੱਲ ਕੀਤੀ ਗਈ। ਸੌਣ ਤੋਂ ਕਰੀਬ 2 ਘੰਟੇ ਪਹਿਲਾਂ ਖਾਣਾ ਖਾਣ ਦੀ ਸਲਾਹ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button