Breaking NewsD5 specialNewsPoliticsPunjab

ਜੁੱਲੀ ਬਿਸਤਰਾ ਗੋਲ ਕਰਨ ਗਿਆ ਸੀ MLA Ghubaya, ਅਗਲਿਆਂ ਨੇ ਕੱਢੀਆਂ ਅੱਖਾਂ, ਲਾਇਆ ਖੂੰਜੇ!

ਫਾਜ਼ਲਿਕਾ : ਪੰਜਾਬ ‘ਚ ਨਜਾਇਜ਼ ਟੋਲ ਪਲਾਜ਼ਿਆਂ ਦੀ ਲੁੱਟ ਦਾ ਮਾਮਲਾ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਸਰਕਾਰ ਦੀ ਚੁੱਪ ‘ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਹਨ ਕਿ ਆਖਿਰਕਾਰ ਕਿਸ ਦੀ ਸ਼ਹਿ ‘ਤੇ ਲੋਕਾਂ ਦੀ ਜੇਬ ‘ਤੇ ਡਾਕਾ ਮਾਰਿਆ ਜਾ ਰਿਹਾ ਹੈ। ਹੁਣ ਟੋਲ ਪਲਾਜ਼ਿਆਂ ਦਾ ਜੁੱਲੀ ਬਿਸਤਰਾ ਗੋਲ ਕਰਵਾਉਣ ਲਈ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੱਡਾ ਖ਼ੁਲਾਸਾ ਕੀਤਾ।

ਜੁੱਲੀ ਬਿਸਤਰਾ ਗੋਲ ਕਰਨ ਗਿਆ ਸੀ MLA Ghubaya | ਅਗਲਿਆਂ ਨੇ ਕੱਢੀਆਂ ਅੱਖਾਂ, ਲਾਇਆ ਖੂੰਜੇ!

ਘੁਬਾਇਆ ਨੇ ਮੀਡੀਆ ਨੂੰ ਦੱਸਿਆ ਕਿ ਫ਼ਾਜ਼ਿਲਕਾ ਫ਼ਿਰੋਜ਼ਪੁਰ ਹਾਈਵੇਅ ‘ਤੇ ਚੱਲ ਰਹੇ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਜਾਵੇਗਾ। ਘੁਬਾਇਆ ਮੁਤਾਬਕ ਲੋਕਾਂ ਨਾਲ ਹੋ ਰਹੀ ਕਰੋੜਾਂ ਦੀ ਲੁੱਟ ਦੀ ਵਿਜੀਲੈਂਸ ਇਨਕੁਆਇਰੀ ਵੀ ਕਰਵਾਈ ਜਾਵੇਗੀ। ਐਮਐਲਏ ਸਾਬ੍ਹ ਤਾਂ ਟੋਲ ਪਲਾਜ਼ਿਆਂ ਨੂੰ ਨਜਾਇਜ਼ ਦੱਸ ਰਹੇ ਹਨ ਪਰ ਟੋਲ ਪ੍ਰਬੰਧਕਾਂ ਨੇ ਦਵਿੰਦਰ ਘੁਬਾਇਆ ਦੇ ਖ਼ੁਲਾਸਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

CAA | ਕੈਨੇਡਾ ਦੇ ਸਿੱਖ ਲੀਡਰ Jagmeet Singh ਨੇ ਮੋਦੀ ਸਰਕਾਰ ਦੀ ਬਣਾਈ ਰੇਲ | ਲਿਆ ਵੱਡਾ ਸਟੈਂਡ

ਸੋ ਹੁਣ ਟੋਲ ਪਲਾਜ਼ਿਆਂ ‘ਤੇ ਹੁੰਦੀ ਲੁੱਟ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਰੱਬ ਹੀ ਜਾਣਦਾ ਹੈ ਕਿਉਂ ਕਿ ਲੋਕਾਂ ਦਾ ਨੁਮਾਇੰਦਾ ਕੁਝ ਹੋਰ ਦਾਅਵਾ ਕਰਦਾ ਹੈ ਤੇ ਟੋਲ ਟੈਕਸ ਵਾਲੇ ਕੁਝ ਹੋਰ। ਲਿਹਾਜ਼ਾ ਸੱਚ ਸਾਹਮਣੇ ਆਉਣਾ ਜ਼ਰੂਰੀ ਹੈ ਕਿਉਂਕਿ ਮਸਲਾ ਲੋਕਾਂ ਨਾਲ ਹੁੰਦੀ ਧੱਕੇਸ਼ਾਹੀ ਦਾ ਹੈ। ਜੋ ਸਰਕਾਰਾਂ ਬਦਲਣ ਦੇ ਨਾਲ ਵੀ ਜਿਉਂ ਦੀ ਤਿਉਂ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button