Breaking NewsD5 specialNewsPunjabTop News

‘ਜੀਜਾ ਸਾਲਾ ਰਹਿਣ ਨਹੀਂ ਦੇਣਾ, ਕੋਠੇ ‘ਤੇ ਤੋਤਾ ਬਹਿਣ ਨਹੀਂ ਦੇਣਾ’

ਚੰਡੀਗੜ੍ਹ : ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਦੇਸ਼ ਪ੍ਰਧਾਨ ਦੀ ਕਮਾਨ ਸੰਭਾਲ ਹੀ ਲਈ ਹੈ। ਅੱਜ ਚੰਡੀਗੜ੍ਹ ‘ਚ ਆਯੋਜਿਤ ਇੱਕ ਪ੍ਰੋਗਰਾਮ ‘ਚ ਸਿੱਧੂ ਦੀ ਤਾਜਪੋਸ਼ੀ ਹੋਈ। ਇਸ ਦੌਰਾਨ ਰੰਗ ਮੰਚ ‘ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਦੇ ਸਾਰੇ ਵਰਕਰ ਪ੍ਰਧਾਨ ਬਣ ਗਏ ਹਨ ਤੇ ਨਾਲ ਵਿਰੋਧੀਆਂ ਤੇ ਵਰਦਿਆਂ ਆਪਣੇ ਵਿਅੰਗਮਈ ਅੰਦਾਜ਼ ‘ਚ ਕਿਹਾ’ ‘ਜੀਜਾ ਸਾਲਾ ਰਹਿਣ ਨਹੀਂ ਦੇਣਾ, ਕੋਠੇ ਤੇ ਤੋਤਾ ਬਹਿਣ ਨਹੀਂ ਦੇਣਾ’।

ਕਿਸਾਨ ਸੰਸਦ ਦੀ ਅਗਲੀ ਰਣਨੀਤੀ ! ਸੰਸਦ ਤੋਂ ਬਾਹਰ ਆਇਆ ਸੀਨੀਅਰ ਵਕੀਲ! ਦੱਸੀਆਂ ਅੰਦਰਲੀਆਂ ਗੱਲਾਂ! D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪ੍ਰਧਾਨਗੀ ਤੇ ਬੋਲਦਿਆਂ ਕਿਹਾ ਪ੍ਰਧਾਨਗੀ ਮਸਲਿਆਂ ਨੂੰ ਹੱਲ ਕਰਨ ਲਈ ਹੈ। ਸਭ ਤੋਂ ਵੱਡਾ ਮਸਲਾ ਇਹ ਹੈ ਕਿ ਅੱਜ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਧਰਨੇ ਦੇ ਰਿਹਾ ਹੈ। ਪੰਜਾਬ ਬੇਅਦਬੀ ਮਾਮਲੇ ‘ਚ ਇਨਸਾਫ ਚਾਹੁੰਦਾ ਹੈ। ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇ ਤਾਂ ਪ੍ਰਧਾਨਗੀ ਕਿਸੇ ਕੰਮ ਦੀ ਨਹੀਂ। ਸਿੱਧੂ ਦੇ ਧਮਾਕੇਦਾਰ ਭਾਸ਼ਣ ਤੋਂ ਪੰਜਾਬ ਦੀ ਸਿਆਸਤ ‘ਚ ਹੱਲਚੱਲ ਤੇਜ਼ ਹੋ ਗਈ ਹੈ।

https://www.youtube.com/watch?v=cL503WwzShI

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button