Breaking NewsD5 specialNewsSportsTop News

ਜਿੱਤ ਤੋਂ ਬਾਅਦ ਵੀ ਲਟਕਿਆ ਕੇ.ਐਲ.ਰਾਹੁਲ ਦਾ ਮੂੰਹ

ਨਵੀਂ ਦਿੱਲੀ : ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ‘ਤੇ ਹੌਲੀ ਓਵਰ ਰਫ਼ਤਾਰ ਲਈ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਸੀਜ਼ਨ ’ਚ ਇਹ ਦੂਜੀ ਵਾਰ ਹੈ, ਜਦੋਂ ਕੇ. ਐੱਲ. ਰਾਹੁਲ ’ਤੇ ਹੌਲੀ ਓਵਰ ਰਫ਼ਤਾਰ ਲਈ ਜੁਰਮਾਨਾ ਲਗਾਇਆ ਗਿਆ ਹੈ। ਇਹ ਟੀਮ ਲਈ ਇਸ ਤਰ੍ਹਾਂ ਦਾ ਦੂਜਾ ਅਪਰਾਧ ਸੀ। ਰਾਹੁਲ ਤੋਂ ਇਲਾਵਾ ਟੀਮ ਦੇ ਬਾਕੀ ਖਿਡਾਰੀਆਂ ’ਤੇ ਵੀ ਜੁਰਮਾਨਾ ਲਗਾਇਆ ਗਿਆ ਹੈ।

Private Bus Operator : Delhi ਤੋਂ Bhagwant Mann ਦਾ ਵੱਡਾ ਐਲ਼ਾਨ! Kejriwal ਵੀ ਹੈਰਾਨ | D5 Channel Punjabi

ਟੀਮ ਦੇ ਬਾਕੀ ਮੈਂਬਰਾਂ ਨੂੰ 6 ਲੱਖ ਰੁਪਏ ਜਾਂ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਭਰਨਾ ਹੋਵੇਗਾ। ਲਖਨਊ ਦੇ ਕਪਤਾਨ ਕੇ. ਐੱਲ. ਰਾਹੁਲ ਨੂੰ ਆਉਣ ਵਾਲੇ ਮੈਚਾਂ ’ਚ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇ ਉਹ ਤੀਜੀ ਵਾਰ ਇਹੀ ਗ਼ਲਤੀ ਕਰਦਾ ਹੈ ਤਾਂ ਉਸ ’ਤੇ 30 ਲੱਖ ਦਾ ਜੁਰਮਾਨਾ ਜਾਂ ਇਕ ਮੈਚ ਦੀ ਪਾਬੰਦੀ ਵੀ ਲੱਗ ਸਕਦੀ ਹੈ।

Mining Case : Bhagwant Mann ਨੇ ਲਿਆ ਵੱਡਾ ਫੈਸਲਾ, Illegal Mining ਖ਼ਤਮ | D5 Channel Punjabi

ਜੇ ਮੈਚ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਦੀ ਟੀਮ ਨੇ ਕੇ. ਐੱਲ. ਰਾਹੁਲ ਦੇ ਸ਼ਾਨਦਾਰ ਸੈਂਕੜੇ ਦੇ ਦਮ ’ਤੇ 168 ਦੌੜਾਂ ਬਣਾਈਆਂ ਪਰ ਮੁੰਬਈ ਦੀ ਟੀਮ ਇਸ ਟੀਚੇ ਨੂੰ ਹਾਸਲ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਅਤੇ ਨਿਰਧਾਰਤ ਓਵਰਾਂ ’ਚ 132 ਦੌੜਾਂ ਹੀ ਬਣਾ ਸਕੀ ਤੇ ਲਖਨਊ ਦੀ ਟੀਮ ਨੇ 36 ਦੌੜਾਂ ਨਾਲ ਇਹ ਮੈਚ ਜਿੱਤ ਲਿਆ। ਮੁੰਬਈ ਦੀ ਇਸ ਸੀਜ਼ਨ ’ਚ ਇਹ ਲਗਾਤਾਰ 8ਵੀਂ ਹਾਰ ਹੈ ਅਤੇ ਹੁਣ ਉਹ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਈ ਹੈ। ਇਸ ਨਾਲ ਮੁੰਬਈ ਪਹਿਲੀ ਟੀਮ ਹੈ, ਜਿਸ ਨੇ ਪਹਿਲੇ 8 ਮੈਚ ਹਾਰੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button