Breaking NewsD5 specialInternationalNewsPolitics

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦਿੱਤਾ ਅਸ‍ਤੀਫਾ, ਪੇਟ ਦੀ ਬਿਮਾਰੀ ਤੋਂ ਨੇ ਪ੍ਰੇਸ਼ਾਨ

ਜਪਾਨ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਸਿਹਤ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸ‍ਤੀਫਾ ਦੇ ਦਿੱਤਾ ਹੈ। ਸ਼ਿੰਜੋ ਆਬੇ ਪਿਛਲੇ ਕਈ ਦਿਨਾਂ ਤੋਂ ਪੇਟ ਦੀ ਬਿਮਾਰੀ ਤੋਂ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ ਹੈ। 65 ਸਾਲ ਦੇ ਸ਼ਿੰਜੋ ਆਬੇ ਲੰਬੇ ਸਮੇਂ ਤੋਂ ਪੇਟ ਨਾਲ ਜੁੜੀ ਬਿਮਾਰੀ ਨਾਲ ਜੂਝ ਰਹੇ ਹਨ। ਉਹ ਇਸ ਮਹੀਨੇ ਦੋ ਵਾਰ 17 ਅਤੇ 24 ਅਗਸਤ ਨੂੰ ਹਸਪਤਾਲ ਜਾ ਚੁੱਕੇ ਹਨ। ਇਸ ਤੋਂ ਬਾਅਦ ਹੀ ਜਪਾਨੀ ਮੀਡੀਆ ਵਿੱਚ ਉਨਾਂ ਦੀ ਸਿਹਤ ਖਰਾਬੀ ਨੂੰ ਲੈ ਕੇ ਚਰਚਾ ਚੱਲ ਰਹੀ ਸੀ।

ਵੱਡੀ ਖ਼ਬਰ ਪਾਵਨ ਸਰੂਪ ਗੁੰਮ ਮਾਮਲੇ ‘ਚ SGPC ਦਾ ਵੱਡਾ ਐਕਸ਼ਨ, ਮੁੱਖ ਸਕੱਤਰ ਨੇ ਦਿੱਤਾ ਅਸਤੀਫ਼ਾ

ਮੀਡੀਆ ਰਿਪੋਰਟਾਂ ਮੁਤਾਬਕ ਆਬੇ ਨੇ ਸਿਹਤ ਸਮੱਸਿਆਵਾਂ ਦੇ ਲਗਾਤਾਰ ਵਧਣ ਤੋਂ ਬਾਅਦ ਅਸਤੀਫ਼ਾ ਦਿੱਤਾ ਹੈ। ਸਥਾਨਕ ਮੀਡੀਆ ਅਨੁਸਾਰ ਸ਼ਿੰਜੋ ਆਬੇ ਨਹੀਂ ਚਾਹੁੰਦੇ ਕਿ ਉਨਾਂ ਦੀ ਸਿਹਤ ਕਾਰਨ ਸਰਕਾਰ ਦੇ ਕੰਮਕਾਜ ‘ਤੇ ਕਿਸੇ ਤਰ੍ਹਾਂ ਦੀ ਰੁਕਾਵਟ ਪਵੇ। ਅਜਿਹੇ ਵਿੱਚ ਉਨਾਂ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਓਧਰ ਜਾਪਾਨ ਦੀ ਸੱਤਾਧਾਰੀ ਪਾਰਟੀ ਨੇ ਕਿਹਾ ਹੈ ਕਿ ਆਬੇ ਦੀ ਸਿਹਤ ਠੀਕ ਹੈ, ਪਰ ਹੁਣ ਖ਼ਬਰ ਆਈ ਹੈ ਕਿ ਆਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

ਦੱਸਿਆ ਜਾ ਰਿਹਾ ਹੈ ਕਿ ਆਖਰੀ ਵਾਰ ਆਬੇ ਹਸਪਤਾਲ ਗਿਆ ਤਾਂ ਉਹ ਉੱਥੇ ਕਰੀਬ 7 ਘੰਟੇ ਰਹੇ। ਉਨ੍ਹਾਂ ਦਾ ਕਾਰਜਕਾਲ ਸਤੰਬਰ 2021 ਤੱਕ ਸੀ। ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਸ਼ਿੰਜੋ ਆਬੇ ਨੇ ਆਪਣੇ ਕਾਰਜਕਾਲ ਵਿੱਚ 8 ਸਾਲ ਪੂਰੇ ਕੀਤੇ ਅਤੇ ਉਹ ਜਪਾਨ ਦੇ ਸਭ ਤੋਂ ਜ਼ਿਆਦਾ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਸਨ। ਹਾਲ ਦੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੇ ਚਲਦਿਆਂ ਹਾਲਾਤ ਨੂੰ ਕਾਬੂ ਹੇਠ ਰੱਖਣ ਵਿੱਚ ਉਨਾਂ ਦੀ ਪ੍ਰਸਿੱਧੀ ‘ਚ ਲਗਭਗ 30 ਫੀਸਦੀ ਕਮੀ ਆਈ ਹੈ। 65 ਸਾਲ ਦੇ ਸ਼ਿੰਜੋ ਆਬੇ ਨੇ ਦੇਸ਼ ਦੀ ਅਰਥਵਿਵਸਥਾ ਨੂੰ ਫਿਰ ਤੋਂ ਲੀਹ ‘ਤੇ ਲਿਆਉਣ ਦਾ ਵਾਅਦਾ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button