ਜਾਖੜ ਨੇ ਬਾਦਲ ਵੱਲੋਂ ‘ਪਦਮ ਵਿਭੂਸ਼ਣ’ ਵਾਪਸ ਕਰਨ ਦੇ ਫ਼ੈਸਲੇ ਦਾ ਕੀਤਾ ਸਵਾਗਤ
ਪਟਿਆਲਾ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਮਜ਼ਬੂਰੀ ‘ਚ ਵਾਪਸ ਕੀਤਾ ਹੈ ਪਰ ਬੀਤੇ ਸਮੇਂ ‘ਚ ਅਕਾਲੀ ਦਲ ਵੱਲੋਂ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਸਾਥ ਦੇਣ ਦੀ ਵੱਡੀ ਗਲਤੀ ‘ਤੇ ਪਰਦਾ ਪਾਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਦੇ ਇਸ ਫੈਸਲੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਜ਼ੋਰ ਮਿਲੇਗਾ।
🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!
ਭਾਜਪਾ ਨੂੰ ਵੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੱਤਾ ਦੀ ਮਦਹੋਸ਼ੀ ਦਾ ਤਿਆਗ ਕਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਸਬੰਧ ‘ਚ ਜਦੋਂ ਆਰਡੀਨੈਂਸ ਲਿਆਂਦਾ ਗਿਆ ਸੀ ਤਾਂ ਅਕਾਲੀ ਦਲ ਦੇ ਨੇਤਾ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਵਰਦਾਨ ਦੱਸ ਰਹੇ ਸਨ। ਬਾਦਲ ਨੇ ਪੁੱਤ ਦੇ ਸੱਤਾ ਮੋਹ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਦੇ ਹਿੱਤ ਵਿੱਚ ਦੱਸ ਕੇ ਜੋ ਗਲਤੀ ਕੀਤੀ ਸੀ, ਹੁਣ ਉਸ ਗਲਤੀ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.