Breaking NewsD5 specialNewsPunjabTop News

ਜਾਖੜ ਦੇ ਬਿਆਨ ਤੋਂ ਬਾਅਦ ਤੱਤਾ ਹੋਇਆ ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਨੀਲ ਜਾਖੜ ਦੀ ਪਾਰਟੀ ਅਤੇ ਉਸਦੀ ਲੀਡਰਸ਼ਿਪ ਪ੍ਰਤੀ ਗਲਤ ਅਤੇ ਅਣਉਚਿਤ ਭੜਾਸ ਦੀ ਨਿੰਦਾ ਕੀਤੀ ਹੈ। ਉਦੈਪੁਰ ਦੇ ਚਿੰਤਨ ਕੈਂਪ ਤੋਂ ਜਾਰੀ ਇਕ ਬਿਆਨ ਵਿਚ ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁਖਦ, ਗਲਤ ਅਤੇ ਅਣ-ਉਚਿਤ ਹੈ ਕਿ ਜਾਖੜ ਨੇ ਲੋਕਾਂ ਵਿਚਕਾਰ ਜਾ ਕੇ ਪਾਰਟੀ ਖ਼ਿਲਾਫ ਅਜਿਹੇ ਭੱਦੇ ਅਤੇ ਬੇਬੁਨਿਆਦ ਦੋਸ਼ ਲਗਾਏ ਹਨ, ਜਿਸ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਖੜ ਨੂੰ ਉਦੈਪੁਰ ਵਿਚ ਚੱਲ ਰਹੇ 3 ਦਿਨਾਂ ਚਿੰਤਨ ਕੈਂਪ ਦੌਰਾਨ ਪਾਰਟੀ ਅਤੇ ਉਸਦੀ ਲੀਡਰਸ਼ਿਪ ਖ਼ਿਲਾਫ ਅਜਿਹਾ ਬਦਨਾਮ ਕਰਨ ਵਾਲਾ ਹਮਲਾ ਕਰਨ ਦੀ ਥਾਂ, ਆਪਣੇ ਅੰਦਰ ਵੇਖਣਾ ਚਾਹੀਦਾ ਸੀ ਕਿ ਕਿਹੜੇ ਕਾਰਨਾਂ ਨਾਲ ਉਹ ਇਸ ਸਥਿਤੀ ਵਿਚ ਪਹੁੰਚੇ ਹਨ।

ਸਿੱਧੂ ਤੇ ਜਾਖੜ ਹੋਣਗੇ ਇੱਕਠੇ ? ਕੈਪਟਨ ਵੀ ਦਊ ਸਾਥ! ਕਾਂਗਰਸ ਦਾ ਹਊ ਸਫਾਇਆ !

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿੰਨੀ ਵੱਡੀ, ਵਿਸ਼ਾਲ ਅਤੇ ਮਹਾਨ ਹੈ, ਜਿਸ ਨੂੰ ਜਾਖੜ ਦੀ ਥਾਂ ਹੋਰ ਕੋਈ ਬਿਹਤਰ ਤਰੀਕੇ ਨਾਲ ਨਹੀਂ ਜਾਣ ਸਕਦਾ, ਜਿਨ੍ਹਾਂ ਨੂੰ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਗੁਰਦਾਸਪੁਰ ਵਿਚ ਉਪਚੋਣਾਂ ਅਤੇ ਲੋਕਸਭਾ ਚੋਣਾਂ ਲਈ ਉਤਾਰਿਆ ਗਿਆ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ। ਸਿਰਫ ਇਸ ਲਈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਨੇ ਉਸੇ ਪਾਰਟੀ ਖ਼ਿਲਾਫ ਆਤਮਘਾਤੀ ਹਮਲਾ ਬੋਲ ਦਿੱਤਾ, ਜਿਸਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿੰਨਾ ਕੁਝ ਦਿੱਤਾ।

ਆਹ ਮੁਟਿਆਰ ਕੁੜੀ ਦੇ ਸੌਂਕ ਨੇ ਤੋੜੇ ਰਿਕਾਰਡ! 45 ਅਵਾਰਾ ਕੁੱਤਿਆਂ ਨੂੰ ਰੱਖਦੀ ਨਾਲ, ਦੂਰ-ਦੂਰ ਤੱਕ ਹੋਣ ਲੱਗੇ ਚਰਚੇ

ਵੜਿੰਗ ਨੇ ਜਾਖੜ ਤੋਂ ਪੁੱਛਿਆ ਕੀ ਇਹ ਸੱਚਾਈ ਨਹੀਂ ਹੈ ਕਿ ਉਨ੍ਹਾਂ ਦੇ ਬਿਆਨਾਂ ਨੇ ਵੋਟਰਾਂ ਦੇ ਇਕ ਵੱਡੇ ਵਰਗ ਵਿਚਕਾਰ ਵਿਰੋਧ ਅਤੇ ਜੁਦਾਈ ਪੈਦਾ ਕੀਤਾ, ਜਿਸ ਕਾਰਨ ਪਾਰਟੀ ਨੂੰ ਨਾ ਸਿਰਫ ਪੰਜਾਬ, ਸਗੋਂ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਵਿਚ ਵੀ ਭਾਰੀ ਨੁਕਸਾਨ ਹੋਇਆ। ਵੜਿੰਗ ਨੇ ਕਿਹਾ ਕਿ ਇਨਾ ਸਭ ਕੁਝ ਹੋਣ ਦੇ ਬਾਵਜੂਦ ਪਾਰਟੀ ਨੇ ਬਹੁਤ ਸੰਜਮ ਰੱਖਿਆ ਅਤੇ ਉਨ੍ਹਾਂ ਦੀ ਸੀਨੀਅਰਤਾ ਦਾ ਸਨਮਾਨ ਕੀਤਾ ਪਰ ਅਫਸੋਸ ਹੈ ਕਿ ਉਨ੍ਹਾਂ ਨੇ ਇਸਦੀ ਇੱਜ਼ਤ ਨਾ ਰੱਖੀ। ਜਾਖੜ ਚਾਹੇ ਜਿੰਨੇ ਵੀ ਸੀਨੀਅਰ ਨੇਤਾ ਹਨ ਪਰ ਪਾਰਟੀ ਹਮੇਸ਼ਾ ਸਭ ਤੋਂ ਉੱਪਰ ਰਹਿੰਦੀ ਹੈ, ਫਿਰ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਹੋਵੋ ਜਾਂ ਫਿਰ ਕਿੰਨੇ ਵੀ ਸੀਨੀਅਰ ਮਹਿਸੂਸ ਕਰਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button