InternationalTop News

ਜਾਅਲੀ ਮੋਹਰਾਂ ਰੱਖਣ ਵਾਲੀ ਪਾਕਿ ਦੀ ਫਲਾਈਟ ਅਟੈਂਡੈਂਟ ਦੋਸ਼ੀ ਕਰਾਰ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਫ਼ਲਾਈਟ ਅਟੈਂਡੈਂਟ ਹਿਨਾ ਸਾਨੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀਆਂ ਜਾਅਲੀ ਮੋਹਰਾਂ ਦੀ ਸਮਗਲੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਹਿਨਾ ਨੂੰ ਪਿਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ 28 ਮਾਰਚ 2024 ਨੂੰ ਗ੍ਰਿਫ਼ਤਾਰ ਕਰਦਿਆਂ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਗਈਆਂ। ਹਿਨਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਜਾਅਲੀ ਮੋਹਰਾਂ ਦੀ ਵਰਤੋਂ ਲੋਕਾਂ ਦੀ ਕੈਨੇਡਾ ਵਿਚ ਜਾਇਜ਼ ਐਂਟਰੀ ਸਾਬਤ ਕਰਨ ਵਾਸਤੇ ਕਰਦੀ। ਇਥੇ ਦਸਣਾ ਬਣਦਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਕਿਸੇ ਵੀ ਸ਼ਖਸ ਦੇ ਪਾਸਪੋਰਟ ’ਤੇ ਕੈਨੇਡਾ ਦੇ ਪਾਸਪੋਰਟ ਅਫ਼ਸਰ ਮੋਹਰ ਲਾਉਂਦੇ ਹਨ ਜੋ ਉਸ ਦੀ ਕਾਨੂੰਨੀ ਐਂਟਰੀ ਦਾ ਸਬੂਤ ਹੁੰਦੀ ਹੈ। ਸੀ.ਬੀ.ਐਸ.ਏ. ਦੀਆਂ ਮੋਹਰਾਂ ਸਣੇ ਪੀਅਰਸਨ ਹਵਾਈ ਅੱਡੇ ਤੋਂ ਹੋਈ ਸੀ ਗ੍ਰਿਫ਼ਤਾਰਪਾਸਪੋਰਟ ’ਤੇ ਲੱਗੀ ਮੋਹਰ ਨਾਲ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਸਬੰਧਤ ਸ਼ਖਸ ਕਿੰਨੇ ਦਿਨ ਜਾਂ ਮਹੀਨੇ ਕੈਨੇਡਾ ਵਿਚ ਰਿਹਾ। ਬਰੈਂਪਟਨ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਹਿਨਾ ਵੱਲੋਂ ਉਰਦੂ ਦੁਭਾਸ਼ੀਏ ਦੀ ਮਦਦ ਲਾਲ ਆਪਣਾ ਪੱਖ ਪੇਸ਼ ਕੀਤਾ ਗਿਆ ਜਿਸ ਮਗਰੋਂ ਐਂਡਰਿਊ ਫ਼ਾਲਜ਼ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿਤਾ। ਆਪਣੀ ਸਫ਼ਾਈ ਵਿਚ ਹਿਨਾ ਨੇ ਕਿਹਾ ਕਿ ਨੌਮਾਨ ਨਾਮੀ ਸ਼ਖਸ ਦੇ ਸਮਾਨ ਵਿਚੋਂ ਉਸ ਨੂੰ ਇਹ ਮੋਹਰਾਂ ਮਿਲੀਆਂ ਜਿਸ ਨੇ ਰਿਟੇਲ ਬਿਜ਼ਨਸ ਨਾਲ ਸਬੰਧਤ ਮੋਹਰਾਂ ਹੋਣ ਦਾ ਦਾਅਵਾ ਕੀਤਾ। ਉਧਰ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਹਿਨਾ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੋਹਰਾਂ ਬਾਰਡਰ ਏਜੰਸੀ ਨਾਲ ਸਬੰਧਤ ਹਨ। ਹਿਨਾ ਨੂੰ ਸਜ਼ਾ ਦਾ ਐਲਾਨ ਨਵੰਬਰ ਵਿਚ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button