Breaking NewsD5 specialEntertainmentNews

ਜਾਂਦੇ – ਜਾਂਦੇ ਹਸਪਤਾਲ ‘ਚ ਪਿਆਨੋ ਵਜਾ ਗਏ ਵਾਜਿਦ ਖਾਨ, ਸੋਸ਼ਲ ਮੀਡੀਆ ਤੇ ਖੂਬ ਹੋ ਰਿਹੈ ਵਾਇਰਲ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਸਿੰਗਰ ਵਾਜਿਦ ਖਾਨ 31 ਮਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ‘ਚ ਦੁੱਖਾਂ ਦਾ ਪਹਾੜ ਟੁੱਟ ਪਿਆ। ਵਾਜਿਦ ਖਾਨ ਦਾ ਕੋਰੋਨਾ ਅਤੇ ਕਿਡਨੀ ਦੀ ਸਮੱਸਿਆਵਾਂ ਨਾਲ ਹਸਪਤਾਲ ‘ਚ ਦੇਹਾਂਤ ਹੋ ਗਿਆ ਸੀ। ਹਾਲ ਹੀ ‘ਚ ਵਾਜਿਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਜਿਸਨੂੰ ਫੈਂਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ‘ਚ ਵਾਜਿਦ ਆਪਣੇ ਮੋਬਾਇਲ ਵਿੱਚ ਪਿਆਨੋ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਮੋਬਾਇਲ ਦੇ ਜ਼ਰੀਏ ਪਿਆਨੋ ਵਜਾ ਕੇ ਵਾਜਿਦ ਨੇ ਲੋਕਾਂ ਦਾ ਦਿਲ ਜਿੱਤ ਲਿਆ।

ਗੁਰਸਿੱਖ ਨੂੰ ਕੁੱਟਣ ਵਾਲਾ ASI ਟੰਗਿਆ! ਪ੍ਰਧਾਨ ਵੀ ਗ੍ਰਿਫ਼ਤਾਰ | Latest News

ਦੱਸ ਦਈਏ ਕਿ ਉਨ੍ਹਾਂ ਦਾ ਇਹ ਵੀਡੀਓ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ ਅਤੇ ਇਸਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਸਾਜ਼ਿਦ – ਵਾਜ਼ਿਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਲਮਾਨ ਦੀ ਫਿਲਮ ‘ਪਿਆਰ ਕੀਆ ਤੋ ਡਰਨਾ ਕੀਆਂ’ ‘ਚ ਗੀਤ ਗਾ ਕੇ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿਟ ਫਿਲਮਾਂ ‘ਚ ਕੰਮ ਕੀਤਾ ਅਤੇ ਕਾਫ਼ੀ ਪਾਪੂਲੈਰਿਟੀ ਹਾਸਲ ਕੀਤੀ। ਵਾਜ਼ਿਦ ਖਾਨ ਦਾ ਆਖਰੀ ਗੀਤ ”ਭਾਈ-ਭਾਈ” ਸੀ।

 

View this post on Instagram

 

🙏 #wajidkhan #rip

A post shared by Viral Bhayani (@viralbhayani) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button