ਜ਼ੀਰਾ : ਜ਼ੀਰਾ ਵਿਚ ਸ਼ਰਾਬ ਫੈਕਟਰੀ ਦੇ ਮਾਮਲੇ ’ਤੇ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦਾ ਟੈਂਟ ਪੁੱਟ ਸੁੱਟਿਆ ਹੈ ਤੇ ਉਥੋਂ 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਲਾਏ ਗਏ ਨਾਕੇ ਵੀ ਢਾਹ ਦਿੱਤੇ ਹਨ। ਪੁਲਿਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸ਼ਰਾਬ ਫੈਕਟਰੀ ਨੂੰ ਜਾਂਦਾ ਰਸਤਾ ਖਾਲੀ ਕਰਵਾ ਦਿੱਤਾ ਹੈ। ਪੁਲਿਸ ਦੀ ਕਾਰਵਾਈ ਤੋਂ ਸਪਸ਼ਟ ਹੈ ਕਿ ਅੱਜ ਇਹ ਧਰਨਾ ਹਰ ਹੀਲੇ ਚੁਕਾਇਆ ਜਾਵੇਗਾ।
Zira Liquor Factory ਮਾਮਲੇ ’ਚ ਪੁਲਿਸ ਦਾ ਐਕਸ਼ਨ! ਮਾਹੌਲ ਬਣਿਆ ਤਣਾਅਪੂਰਨ, ਹਿਰਾਸਤ ’ਚ ਪ੍ਰਦਰਸ਼ਨਕਾਰੀ
ਇਥੇ ਇਹ ਦੱਸਣਯੋਗ ਹੈ ਕਿ ਸ਼ਰਾਬ ਫੈਕਟਰੀ ਦੀ ਮੈਨੇਜਮੈਂਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਕਰ ਚੁੱਕੀ ਹੈ ਜਿਥੇ ਉਸਨੇ ਰਿਪੋਰਟਾਂ ਸੌਂਪੀਆਂਹਨ ਕਿ ਉਸ ਵੱਲੋਂ ਪਾਣੀ ਕਿਸੇ ਵੀ ਤਰੀਕੇ ਪ੍ਰਦੂਸ਼ਤ ਨਹੀਂ ਕੀਤਾ ਗਿਆ ਤੇ 148 ਦਿਨ ਤੋਂ ਚਲ ਰਹੇ ਧਰਨੇ ਕਾਰਨ ਉਸਦਾ ਨੁਕਸਾਨ ਹੋ ਰਿਹਾ ਹੈ। ਹਾਈ ਕੋਰਟ ਨੇ ਇਸ ਮਾਮਲੇ ਵਿਚ ਪਹਿਲਾਂ ਪੰਜਾਬ ਸਰਕਾਰ ਨੂੰ 5 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਸੀ ਤੇ ਹੁਣ 20 ਕਰੋੜ ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.