Breaking NewsD5 specialNewsPoliticsPunjab

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਨਵਾਂ ਮੋੜ,ਮਜੀਠੀਆ ਇਕੱਠੇ ਕਰ ਲਿਆਇਆ ਪੱਕੇ ਸਬੂਤ! ਸਬੂਤਾਂ ਸਣੇ ਗਵਾਹ ਆਏ ਸਾਹਮਣੇ

ਅੰਮ੍ਰਿਤਸਰ : ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਕਾਂਗਰਸ ਸਰਕਾਰ ਨੂੰ ਲੰਮੇਂ ਹੱਥੀ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਕਰਕੇ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਜਾਂ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੈ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਸਰਕਾਰ ਦੀ ਕੋਈ ਹਮਦਰਦੀ ਵੇਖਣ ਨੂੰ ਨਹੀਂ ਮਿਲੀ।

🔴 LIVE 🔴ਕੈਪਟਨ ਨੇ ਦਿਖਾਈ ਆਪਣੀ ਤਾਕਤ ਫਿਰ ਖੁੰਝੇ ਲਾਏ ਬਾਜਵਾ ‘ਤੇ ਦੂਲੋ! ਹੁਣ ਉੱਠੇਗੀ ਵੱਡੀ ਬਗ਼ਾਵਤ?

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਿਰਫ਼ ਸਮਾਂ ਟਪਾਅ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੁਸਹਿਰਾ ਤਰਾਸਦੀ ਵਾਲੇ ਗਰੀਬ ਰੋਲੇ ਉਂਝ ਹੀ ਇਸ ਹਾਦਸੇ ਵਾਲੇ ਗ਼ਰੀਬਾਂ ਨੂੰ ਵੀ ਸਰਕਾਰ ਰੋਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਮੰਗ ਉੱਠੀ ਸੀ ਕਿ ਦੋਸ਼ੀਆਂ ਖ਼ਿਲਾਫ਼ ਇਕ ਤਾਂ 302 ਦੀ ਕਾਰਵਾਈ ਕੀਤੀ ਜਾਵੇ ਅਤੇ ਮੁਆਵਜ਼ਾ ਦਿੱਤਾ ਜਾਵੇ। ਇਨ੍ਹਾਂ ਦੋਵਾਂ ਕੰਮਾਂ ‘ਚ ਸਰਕਾਰ ਫੇਲ੍ਹ ਹੋਈ ਹੈ।

ਸ਼੍ਰੀ ਦਰਬਾਰ ਸਾਹਿਬ ਦਾ ਇਤਿਹਾਸ ਬਦਲਣ ਦੀ ਕੋਸ਼ਿਸ਼?, ਸਿੱਖ ‘ਤੇ ਕੱਟੜਵਾਦੀ ਹੋਏ ਆਹਮੋ-ਸਾਹਮਣੇ!

ਉਨ੍ਹਾਂ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੇ ਬਹੁਤ ਸਾਰੇ ਪੀੜਤ ਅਜਿਹੇ ਹਨ ਜਿਨ੍ਹਾਂ ਦੀ ਅੱਜ ਤੱਕ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਉਹ 5 ਅਜਿਹੇ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਲੈ ਕੇ ਆਏ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਿਲਕੁੱਲ ਚਲੀ ਗਈ ਹੈ। ਇਨ੍ਹਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ‘ਚ ਆਪਣੇ ਪੈਸਿਆਂ ‘ਤੇ ਇਲਾਜ ਕਰਵਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button