
ਅੰਤਰਰਾਸ਼ਟਰੀ ਨਸ਼ਾ ਤਸਕਰ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਵਿਦੇਸ਼ ਭੱਜਣ ਵਿਚ ਕਾਮਯਾਬ ਹੋ ਗਿਆ। ਜਿਸ ਲਈ ਪੁਲਿਸ ਦੀ ਲਾਪ੍ਰਵਾਹੀ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਨਸ਼ਾ ਤਸਕਰ ਸ਼ਹਿਨਾਜ਼ ਸਿੰਘ ਉਰਫ ਭਿੰਡਰ ਵਿਦੇਸ਼ ਵਿਚ ਫਰਾਰ ਹੋ ਗਿਆ। ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ। ਉਸ ਨੂੰ ਲੈ ਕੇ ਪੁਲਿਸ ਵੱਲੋਂ ਢਿੱਲ ਵਰਤੀ ਗਈ ਤੇ ਉਸ ਨੂੰ ਆਸਾਨੀ ਨਾਲ ਪਾਸਪੋਰਟ ਮਿਲ ਗਿਆ ਜਿਸ ਤਹਿਤ ਹੁਣ ਪੁਲਿਸ ਵਾਲਿਆਂ ‘ਤੇ ਕਾਰਵਾਈ ਕੀਤੀ ਗਈ ਹੈ।
ਭਿੰਡਰ ਅਦਾਲਤ ਤੋਂ ਜ਼ਮਾਨਤ ਲੈਣ ਮਗਰੋਂ ਪਾਸਪੋਰਟ ਲੈਣ ਵਿਚ ਸਫਲ ਹੋ ਗਿਆ। ਪੁਲਿਸ ਨੇ ਲਾਪ੍ਰਵਾਹੀ ਕਰਦਿਆਂ ਨਸ਼ਾ ਤਸਕਰ ਖਿਲਾਫ LOC ਜਾਰੀ ਨਹੀਂ ਕੀਤਾ ਸੀ ਜਿਸ ਕਰਕੇ ਉਹ ਵਿਦੇਸ਼ ਭੱਜ ਗਿਆ। ਇਸੇ ਲਈ ਹੁਣ ਸਸਪੈਂਡਿਡ CIA ਸਟਾਫ ਇੰਚਾਰਜ ਸਣੇ 6 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਭਿੰਡਰ ਨੇ ਅਮਰੀਕਾ ਵਿਚ ਇੱਕ ਵੱਡਾ ਡਰੱਗ ਨੈੱਟਵਰਕ ਸਥਾਪਤ ਕੀਤਾ ਹੈ। ਉਸ ਨੂੰ 9 ਮਾਰਚ, 2025 ਨੂੰ ਲੁਧਿਆਣਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਭਿੰਡਰ ਅਮਰੀਕਾ ਵਿਚ ਕੋਕੀਨ ਦੀ ਤਸਕਰੀ ਕਰਨਾ ਸੀ। ਇਹ ਅਮਰੀਕਾ ਵਿਚ ਇਕ ਹਫਤੇ 300 ਤੋਂ 400 ਕੋਕੀਨ ਸਪਲਾਈ ਕਰਦਾ ਸੀ। ਅਮਰੀਕਾ ਵਿਚ ਜਦੋਂ ਇਸ ਦੇ ਸਾਥੀਆਂ ‘ਤੇ ਐਕਸ਼ਨ ਹੁੰਦਾ ਹੈ ਤਾਂ ਇਹ ਪੰਜਾਬ ਭੱਜ ਆਉਂਦਾ ਹੈ ਤੇ ਇਥੇ 9 ਮਾਰਚ 2025 ਨੂੰ ਇਸ ਨੂੰ ਲੁਧਿਆਣਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਦੋਂ ਤਸਕਰ ਜ਼ਮਾਨਤ ‘ਤੇ ਬਾਹਰ ਆਉਂਦਾ ਹੈ ਤਾਂ ਪੁਲਿਸ ਦੀ ਢਿੱਲ ਕਰਕੇ ਤਸਕਰ ਵਿਦੇਸ਼ ਫਰਾਰ ਹੋ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




