PunjabTop News

ਜਲੰਧਰ ਨਗਰ ਨਿਗਮ ਦੀ ਇੰਸਪੈਕਟਰ ਦਾ ਨਾਂ ਵਿਧਾਇਕ ਅਰੋੜਾ ਦੇ ਗੈਰਕਾਨੂੰਨੀ ਜਾਇਦਾਦ ਰੈਕੇਟ ਨਾਲ ਜੁੜਨ ਤੋਂ ਬਾਅਦ ਨਵੇਂ ਖੁਲਾਸੇ

ਜਲੰਧਰ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਦਾ ਨਾਂ ਵਿਧਾਇਕ ਰਮਨ ਅਰੋੜਾ ਦੇ ਗੈਰ-ਕਾਨੂੰਨੀ ਜਾਇਦਾਦ ਰੈਕੇਟ ਨਾਲ ਜੁੜਨ ਤੋਂ ਬਾਅਦ ਨਵੇਂ ਖੁਲਾਸੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵਿਜੀਲੈਂਸ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਹਰਪ੍ਰੀਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਆਪਣੇ ਆਪ ਨੂੰ ATP (ਸਹਾਇਕ ਟਾਊਨ ਪਲੈਨਰ) ਦੱਸ ਕੇ ਲੋਕਾਂ ਨੂੰ ਡਰਾਇਆ-ਧਮਕਾਇਆ ਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਤੌਰ ’ਤੇ ਵੱਡੀ ਰਕਮ ਵਸੂਲੀ।

ਦੋਸ਼ ਹੈ ਕਿ ਉਸ ਨੇ ਇਹ ਸਭ ਵਿਧਾਇਕ ਰਮਨ ਅਰੋੜਾ ਦੇ ਇਸ਼ਾਰੇ ’ਤੇ ਕੀਤਾ। ਨਗਰ ਨਿਗਮ ਵਿਚ ਇੰਸਪੈਕਟਰ ਵਜੋਂ ਕੰਮ ਕਰਨ ਵਾਲੀ ਹਰਪ੍ਰੀਤ ਕੌਰ ਆਪਣੇ ਆਪ ਨੂੰ ਏਟੀਪੀ ਦੱਸ ਕੇ ਬਿਲਡਿੰਗ ਮਾਲਕਾਂ ਨੂੰ ਧਮਕਾਉਂਦੀ ਸੀ ਤੇ ਜਾਅਲੀ ਨੋਟਿਸ ਭੇਜ ਕੇ ਪੈਸੇ ਵਸੂਲਦੀ ਸੀ। ਵਿਜੀਲੈਂਸ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉਸ ਨੇ ਨੋਟਿਸਾਂ ਰਾਹੀਂ ਦਰਜਨਾਂ ਇਮਾਰਤਾਂ ਦੇ ਮਾਲਕਾਂ ਤੋਂ ਲੱਖਾਂ ਰੁਪਏ ਵਸੂਲਣ ਲਈ ਅਰੋੜਾ ਦੇ ਪ੍ਰਭਾਵ ਦੀ ਵਰਤੋਂ ਕੀਤੀ। ਇਸ ਨਾਲ ਸਬੰਧਤ ਇਕ ਮਾਮਲਾ ਦੁੱਗਲ ਬੇਕਰੀ ਦੇ ਮਾਲਕ ਵੱਲੋਂ ਸਾਹਮਣੇ ਆਇਆ ਸੀ, ਜਿਸ ਵਿਚ ਉਸ ਨੇ ਸ਼ਿਕਾਇਤ ਕੀਤੀ ਸੀ ਕਿ ਹਰਪ੍ਰੀਤ ਨੇ ਅਰੋੜਾ ਦੇ ਨਿਰਦੇਸ਼ਾਂ ’ਤੇ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਜਦੋਂ ਉਹ 2.5 ਲੱਖ ਰੁਪਏ ਦੇਣ ਗਿਆ ਤਾਂ ਉਸਨੂੰ ਕਿਹਾ ਗਿਆ ਕਿ ਕੰਮ ਦੀ ਕੀਮਤ 5 ਲੱਖ ਰੁਪਏ ਹੈ, ਪਰ ਸੈਟਿੰਗ 3 ਲੱਖ ਰੁਪਏ ’ਚ ਕੀਤੀ ਜਾਵੇਗੀ। ਮੌਕੇ ’ਤੇ ਹੀ ਉਸ ਨੂੰ 50,000 ਰੁਪਏ ਹੋਰ ਦੇਣ ਲਈ ਕਿਹਾ ਗਿਆ ਤੇ ਪੂਰੇ 3 ਲੱਖ ਰੁਪਏ ਇਕੱਠੇ ਕਰ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਪੁੱਛਗਿੱਛ ਦੌਰਾਨ ਹਰਪ੍ਰੀਤ ਨੇ ਮੰਨਿਆ ਹੈ ਕਿ ਉਸਨੇ ਇਕ ਦਰਜਨ ਤੋਂ ਵੱਧ ਇਮਾਰਤਾਂ ਤੋਂ ਗੈਰ-ਕਾਨੂੰਨੀ ਪੈਸਾ ਇਕੱਠਾ ਕੀਤਾ ਸੀ ਤੇ ਇਹ ਰਕਮ ਸਿੱਧੇ ਰਮਨ ਅਰੋੜਾ ਨੂੰ ਭੇਜੀ ਜਾਂਦੀ ਸੀ। ਹਾਲਾਂਕਿ ਵਿਜੀਲੈਂਸ ਨੇ ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਹੈ ਪਰ ਜਾਂਚ ’ਚ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਇਹ ਸਾਰਾ ਨੈੱਟਵਰਕ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ, ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਹਰਪ੍ਰੀਤ ਕੌਰ ਵੱਲੋਂ ਇਮਾਰਤਾਂ ਨੂੰ ਭੇਜੇ ਗਏ ਨੋਟਿਸ ਜਾਇਜ਼ ਸਨ ਜਾਂ ਜਾਅਲੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button