Breaking NewsD5 specialNewsPunjab

ਜਲੰਧਰ ‘ਚ ਪਹਿਲੇ ਕਰੋਨਾ ਮਰੀਜ਼ ਦੀ ਮੌਤ, ਲੋਕਾਂ ਨੇ ਸ਼ਮਸ਼ਾਨ ਘਾਟ ਬੰਦ ਕੀਤਾ, ਮੱਥੇ’ ਤੇਕਲੰਕ ਲਾਉਣ ਵਾਲੀ ਕਰਤੂਤ

ਜਲੰਧਰ : ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ। ਲੋਕ ਸਮਾਜਿਕ ਕਦਰਾ ਕੀਮਤਾਂ ਨੂੰ ਛਿੱਕੇ ਤੇ ਟੰਗ ਰਹੇ ਹਨ। ਕੋਰੋਨਾ ਕਾਰਨ ਸਿਵਿਆ ‘ਚ ਸਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ। ਹੁਣ ਤੱਕ ਪੰਜਾਬ ‘ਚੋਂ ਕੁਲ ਪੌਜ਼ੀਟਿਵ ਕੇਸ 120 ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 10 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ‘ਚ ਦੋ ਦਿਨਾਂ ਦੇ ਅੰਦਰ ਹੀ 5 ਕੇਸ ਪੌਜ਼ੀਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜਲੰਧਰ ‘ਚ ਪੌਜ਼ੀਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਅੱਜ ਤੜਕਸਾਰ ਜਲੰਧਰ ‘ਚ ਕੋਰੋਨਾ ਪੌਜ਼ੀਟਿਵ ਪਾਏ ਗਏ ਮਰੀਜ਼ ਪ੍ਰਵੀਨ ਕੁਮਾਰ (60) ਵਾਸੀ ਮਿੱਠਾ ਬਾਜ਼ਾਰ ਦੀ ਪਹਿਲੀ ਮੌਤ ਹੋਣ ਤੋਂ ਬਾਅਦ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਜਲੰਧਰ ‘ਚ ਪਹਿਲੇ ਕਰੋਨਾ ਮਰੀਜ਼ ਦੀ ਮੌਤ, ਲੋਕਾਂ ਨੇ ਸ਼ਮਸ਼ਾਨ ਘਾਟ ਬੰਦ ਕੀਤਾ, ਮੱਥੇ’ ਤੇਕਲੰਕ ਲਾਉਣ ਵਾਲੀ ਕਰਤੂਤ

ਇਕ ਪਾਸੇ ਜਿੱਥੇ ਪ੍ਰਵੀਨ ਦੀ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਮਿੱਠਾ ਬਾਜ਼ਾਰ ਨੂੰ ਸੀਲ ਕਰ ਦਿੱਤਾ ਗਿਆ ਹੈ, ਉਥੇ ਹੀ ਪ੍ਰਵੀਨ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਹਰਨਾਮਦਾਸਪੁਰਾ ‘ਚ ਮੁਹੱਲਾ ਵਾਸੀਆਂ ਵੱਲੋਂ ਹੰਗਾਮਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਵੱਲੋਂ ਮ੍ਰਿਤਕ ਦਾ ਸਸਕਾਰ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਲੋਕਾਂ ਨੇ ਰੱਸੀਆਂ ਲਗਾ ਕੇ ਸ਼ਮਸ਼ਾਨਘਾਟ ਦਾ ਰਸਤਾ ਬੰਦ ਕਰ ਦਿੱਤਾ ਗਿਆ।

ਜਲੰਧਰ ‘ਚ ਪਹਿਲੇ ਕਰੋਨਾ ਮਰੀਜ਼ ਦੀ ਮੌਤ, ਲੋਕਾਂ ਨੇ ਸ਼ਮਸ਼ਾਨ ਘਾਟ ਬੰਦ ਕੀਤਾ, ਮੱਥੇ’ ਤੇਕਲੰਕ ਲਾਉਣ ਵਾਲੀ ਕਰਤੂਤ

ਇਸ ਦੇ ਨਾਲ ਹੀ ਲੋਕ ਇਹ ਕਹਿੰਦੇ ਦਿਸੇ ਉਕਤ ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ, ਜਿਸ ਕਰਕੇ ਉਸ ਦਾ ਸਸਕਾਰ ਨਹੀਂ ਹੋਣ ਦੇਣਗੇ। ਇਥੇ ਦੱਸਣਯੋਗ ਹੈ ਕੋਰੋਨਾ ਕਾਰਨ ਮਰੇ ਮਰੀਜ਼ ਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਨੂੰ ਲੈ ਕੇ ਹੰਗਾਮੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਅੰਮ੍ਰਿਤਸਰ ‘ਚ ਹਜੂਰੀ ਰਾਗੀ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਸੀ। ਇਸ ਤੋਂ ਇਲਾਵਾ ਲੁਧਿਆਣੇ ‘ਚ ਵੀ ਅਜਿਹਾ ਹੀ ਕੇਸ ਸਾਹਮਣੇ ਆਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button