Breaking NewsD5 specialIndiaNewsPunjab

ਜਲ੍ਹਿਆਂਵਾਲਾ ਬਾਗ ਹੋਇਆ ਬੰਦ ! ਸੈਲਾਨੀਆਂ ‘ਚ ਰੋਸ

ਅੰਮ੍ਰਿਤਸਰ : ਇਤਿਹਾਸਿਕ ਸਥਾਨ ਜਲ੍ਹਿਆਂਵਾਲਾ ਬਾਗ ਨੂੰ ਰੱਖ-ਰੱਖਾਅ ਦੇ ਲਈ ਦੋ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਬਾਗ ਬੰਦ ਕਰਨ ਦੀ ਸੂਚਨਾ ਇਸਦੇ ਬਾਹਰ ਲਗਾਏ ਇੱਕ ਬੋਰਡ ਦੇ ਦੁਆਰਾ ਦਿੱਤੀ ਗਈ ਹੈ। ਇਹ ਬੋਰਡ ਭਾਰਤ ਸਰਕਾਰ ਦੇ ਪੁਰਾਤਤਵ ਵਿਭਾਗ ਨੇ ਲਗਾਇਆ ਹੈ। ਦੂਜੇ ਪਾਸੇ ਇਸ ਬੋਰਡ ਦੇ ਲੱਗਣ ਤੋਂ ਬਾਅਦ ਸੈਲਾਨੀਆਂ ‘ਚ ਰੋਸ ਪਾਇਆ ਜਾ ਰਿਹਾ ਹੈ।ਜਲ੍ਹਿਆਂਵਾਲਾ ਬਾਗ ਬੰਦ ਕਰਨ ਦੀ ਜਾਣਕਾਰੀ ਬਕਾਇਦਾ ਉੱਥੇ ਬੈਨਰ ਲਗਾ ਕੇ ਪਬਲੀਕ ਨੋਟਿਸ ਰਾਹੀਂ ਦਿੱਤੀ ਗਈ ਹੈ।

ਰੌਂਗਟੇ ਖੜ੍ਹੇ ਕਰਨ ਵਾਲੇ ਖ਼ੁਲਾਸੇ, ਪ੍ਰਧਾਨ ਮੰਤਰੀ ਵੀ ਦੇਸ਼ ‘ਚੋਂ ਫ਼ਰਾਰ ? Gall Sachi Hai

ਜਿਸ ਵਿਚ ਲਿਖਿਆ ਹੋਇਆ ਹੈ ਕਿ ਭਾਰਤ ਸਰਕਾਰ ਦੇ ਉਪਕਰਮ ਦੇ ਰਾਹੀਂ ਭਾਰਤ ਦੇ ਪੁਰਾਤਤਵ ਸਰਵੇਖਣ ਵਿਭਾਗ ਦੀ ਦੇਖ-ਰੇਖ ਅਧੀਨ ਸਮਵਰਗੀ ਸੇਵਾਵਾਂ ਅਤੇ ਲਾਇਟ ਐਂਡ ਸਾਊਂਡ ਸ਼ੋਅ ਆਦਿ ਦੇ ਨਾਲ ਮਿਊਜੀਅਮ ਹੈਰੀਟੇਜ ਸੰਰਚਨਾਵਾਂ ਦੇ ਮੁੜ ਸਥਾਪਨ, ਸਾਂਭ ਅਤੇ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਜਂਲ੍ਹਿਆਵਾਲਾ ਬਾਗ ਦੇ ਬੰਦ ਕਰਨ ਦੀ ਤਰੀਕ 15-02-2020 ਤੋਂ ਲੈ ਕੇ 12-04-2020 ਰੱਖੀ ਗਈ ਹੈ।

ਬੁੱਤ ਤੋੜਨ ਵਾਲਿਆਂ ਨੇ ਨਵੇਂ ਐਕਸ਼ਨ ਦਾ ਐਲਾਨ ਕੀਤਾ | ਸਰਕਾਰ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ

ਇਸ ਸਮੇਂ ਦੌਰਾਨ ਬਾਗ ਦੇ ਰੱਖ ਰਖਾਅ ਦਾ ਕੰਮ ਪੂਰਾ ਕੀਤਾ ਜਾਵੇਗਾ। ਦੂਜੇ ਪਾਸੇ ਇਸ ਮਾਮਲੇ ‘ਚ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜਲਿਆਂਵਾਲਾ ਬਾਗ ਸੈਲਾਨੀਆਂ ਲਈ ਬੰਦ ਕਰਨਾ ਗਲਤ ਹੈ। ਪ੍ਰਸ਼ਾਸਨ ਨੂੰ ਇਸਨੂੰ ਬੰਦ ਕਰਨ ਦੀ ਬਜਾਏ ਕੋਈ ਹੋਰ ਰਸਤਾ ਕੱਢਣਾ ਚਾਹੀਦਾ ਸੀ। ਜਦੋਂ ਕਿ ਕੁੱਝ ਲੋਕਾਂ ਨੇ ਇਸ ਫੈਸਲੇ ਦਾ ਸਮਰਥਨ ਵੀ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button