PunjabTop News

ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਕੰਬੋਜ ਗੋਲਡੀ ‘ਤੇ ਹਮਲਾ ਕਰਨ ਵਾਲਿਆ ਦੇ ਖਿਲਾਫ਼ ਮਾਮਲਾ ਦਰਜ

ਜਲਾਲਾਬਾਦ : ਜਲਾਲਾਬਾਦ ਤੋਂ ‘ਆਪ’ ਵਿਧਾਇਕ ਜਗਦੀਪ ਗੋਲਡੀ ਕੰਬੋਜ ’ਚੇ ਜਾਨਲੇਵਾ ਹਮਲਾ ਹੋਣ ਦੇ ਮਾਮਲੇ ’ਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਚੱਕ ਜਾਨੀਸਰ ’ਚ ਵਿਧਾਇਕ ਕੰਬੋਜ ਇੱਕ ਸਰਕਾਰੀ ਪ੍ਰੋਗਰਾਮ ’ਚ ਹਿੱਸਾ ਲੈਣ ਪਹੁੰਚੇ ਸਨ। ਪਿੰਡ ਚੱਕ ਜਾਨੀਸਰ ਵਿਖੇ ਵਿਕਾਸ ਦੇ ਕੰਮਾਂ ਸਬੰਧੀ ਪਿੰਡ ਅੰਦਰ ਲਗਾਏ ਕੈਂਪ ਦੌਰਾਨ ਗੰਦੇ ਪਾਣੀ ਵਾਲੇ ਛੱਪੜ ਦੀ ਤਰਸਯੋਗ ਹਾਲਤ ਦੀ ਸ਼ਿਕਾਇਤ ਮਿਲਣ ‘ਤੇ ਚੈਕਿੰਗ ਉਪਰੰਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਸਾਹਮਣੇ 2 ਧਿਰਾਂ ਦਰਮਿਆਨ ਇੱਟਾਂ ਰੋੜੇ ਚੱਲਣ ਕਾਰਨ ਸਥਿਤੀ ਤਨਾਅਪੂਰਨ ਹੋ ਗਈ।

Raja Warring ਦਾ ਸਵੇਰੇ ਹੀ ਵੱਡਾ ਧਮਾਕਾ, ਸੂਬਾ ਸਰਕਾਰ ਨੂੰ ਦਿੱਤਾ ਨਵਾਂ ਨਾਮ, ਛਿੜੀ ਚਰਚਾ | D5 Channel Punjabi

ਇਸ ਘਟਨਾਂ ’ਚ ਪਿੰਡ ਦੀ ਪੰਚਾਇਤ ਦਾ ਮੌਜੂਦਾ ਮੈਂਬਰ ਨਿਸ਼ਾਨ ਸਿੰਘ ਜ਼ਖ਼ਮੀ ਹੋ ਗਿਆ । ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ । ਇਸ ਘਟਨਾ ਤੋਂ ਬਾਅਦ ਥਾਣਾ ਵੈਰੋਕਾ ਪੁਲਿਸ ਨੇ 3 ਬੰਦਿਆਂ ਖ਼ਿਲਾਫ਼ ਅਤੇ 10 ਤੋਂ 15 ਅਣਪਛਾਤਿਆਂ ਖ਼ਿਲਾਫ਼ ਧਾਰਾ 307 ਸਮੇਤ ਜਾਤੀਸੂਚਕ ਸ਼ਬਦ ਬੋਲਣ ਦੇ  ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button