ਜਲਦ ਵੇਖਣ ਨੂੰ ਮਿਲੇਗਾ IELTS ਦਾ ਨਵਾਂ ਰੂਪ, ਪੇਪਰ ਦੇਣ ਵਾਲੇ ਹੋ ਜਾਓ ਸਾਵਧਾਨ!
IELTS, India ਦੇ Trademark Owner Jagdeep Gill ਨਾਲ ਵਿਸ਼ੇਸ਼ ਗੱਲਬਾਤ
ਜਗਦੀਪ ਸਿੰਘ ਗਿੱਲ
ਦੇਸ਼ ਦਾ ਹਰ ਇੱਕ ਨੌਜਵਾਨ ਜੋ ਕਿ ਬਾਹਰ ਜਾਣ ਦਾ ਚਾਹਵਾਨ ਹੈ ਅਤੇ ਇਸ ਲਈ ਉਨ੍ਹਾਂ ਨੂੰ ਇੱਕ IELTS (International English Language Test System) ਦਾ ਪੇਪਰ ਪਾਸ ਕਰਨਾ ਲਾਜ਼ਮੀ ਹੈ, ਇਸ ਪੇਪਰ ਵਿੱਚ ਹੁਣ ਕੁੱਝ ਤਬਦੀਲੀਆਂ ਹੋਣ ਜਾ ਰਹੀਆਂ ਹਨ। ਜੋ ਕਿ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। IELTS ਨੂੰ ਲੈ ਕੇ ਗਰਾਊਂਡ ਲੈਵਲ ਤੋਂ ਡਿਜੀਟਲ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।
IELTS ਦੇ ਪੇਪਰ ਵਿੱਚ ਕਿਸ ਤਰ੍ਹਾਂ ਹੁੰਦੀ ਹੈ ਨਕਲ?
ਬੱਚੇ ਕੰਨਾਂ ਵਿੱਚ ਡਿਵਾਈਸ ਲਗਾ ਕੇ ਅੰਦਰ ਜਾਂਦੇ ਹਨ ਅਤੇ ਬਹੁਤ ਹੀ ਚਲਾਕੀ ਨਾਲ ਪੇਪਰ ਪਾਸ ਕਰਦੇ ਹਨ। ਬਹੁਤ ਹੀ ਛੋਟੇ ਸਾਈਜ਼ ਦਾ ਡਿਵਾਈਸ ਆਉਂਦਾ ਹੈ ਜਿਸ ਨਾਲ ਬੜੇ ਹੀ ਆਸਾਨੀ ਨਾਲ ਉਹ ਇਸ ਨਕਲ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।
2007 ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਕਿ ਬੱਚੇ ਆਪਣਾ ਕੈਂਡੀਡੇਟ ਨੰਬਰ ਦੂਜੇ ਬੱਚੇ ਦੇ ਕੈਂਡੀਡੇਟ ਨੰਬਰ ਨਾਲ ਬਦਲ ਲੈਂਦੇ ਸਨ ਜਿਸ ਨਾਲ ਦੂਜੇ ਬੱਚੇ ਵੱਲੋਂ ਕੀਤਾ ਪੇਪਰ ਉਸ ਬੱਚੇ ਦੇ ਖਾਤੇ ਆ ਜਾਂਦਾ ਸੀ ਭਾਵ ਇੱਕ ਹੋਣਹਾਰ ਬੱਚੇ ਦੀ ਕੀਤੀ ਸਾਰੀ ਮਿਹਨਤ ਤੁਸੀਂ ਪੈਸੇ ਦੇ ਕੇ ਹਾਸਿਲ ਕਰ ਲੈਂਦੇ ਸੀ।
ਇਸ ਲਈ ਇਨ੍ਹਾਂ ਨਕਲਾਂ ‘ਤੇ ਠੱਲ ਪਾਉਣ ਲਈ IELTS ਦੇ ਪੇਪਰ ਵਿੱਚ ਕਈ ਬਦਲਾਅ ਕੀਤੇ ਜਾ ਰਹੇ ਹਨ। ਨਵੇਂ Financial Year ਵਿੱਚ ਬੱਚਿਆਂ ਨੂੰ ਪੇਪਰ ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ ਅਤੇ 23 ਮਾਰਚ 2022 ਤੋਂ ਬਾਅਦ ਬੱਚਿਆਂ ਨੂੰ ਬਦਲਾਅ ਦੇਖਣ ਨੂੰ ਮਿਲਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.