NewsBreaking NewsInternational

ਜਰਨਲ ਮੋਟਰਜ਼ ਦੇ ਫੈਸਲੇ ਦੀ ਟਰੂਡੋ, ਟਰੰਪ ਨੇ ਕੀਤੀ ਨਿੰਦਾ

ਓਟਾਵਾ : ਜਰਨਲ ਮੋਟਰਜ਼ ਵਲੋਂ ਕਾਰਖਾਨੇ ਨੂੰ ਬੰਦ ਕਰਨ ਦੇ ਫੈਸਲੇ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਖਤ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਦੋਵੇਂ ਆਗੂਆਂ ਨੇ ਟੈਲੀਫੋਨ ਉੱਤੇ ਗੱਲ ਕਰਕੇ ਇਸ ਕੰਪਨੀ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਦੋਵੇਂ ਆਗੂਆਂ ਵਲੋਂ ਕੰਪਨੀ ਦੇ ਇਸ ਫੈਸਲੇ ਤੇ ਇਤਰਾਜ਼ ਪ੍ਰਗਟ ਕਰਦੇ ਕਿਹਾ ਹੈ ਕਿ ਕੰਪਨੀ ਦੇ ਇਸ ਫੈਸਲੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਤ ਹੋਣਗੇ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬੁਲਾਰੇ ਕੈਮਰਨ ਅਹਿਮਦ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਆਗੂਆਂ ਵਲੋਂ ਜਰਨਲ ਮੋਟਰਜ਼ ਵਲੋਂ ਕਾਰਖਾਨਾ ਬੰਦ ਕਰਨ ਦੇ ਫੈਸਲੇ ਉਤੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹੈ।

Read Also ਕਾਰਾਂ ਖਰੀਦਣ ਦਾ ਸੁਨਹਿਰੀ ਮੌਕਾ, ਇਹ ਕੰਪਨੀਆਂ ਦੇ ਰਹੀਆਂ ਨੇ ਛੋਟ

ਅਹਿਮਦ ਨੇ ਦੱਸਿਆ ਕਿ “ਦੋਵੇਂ ਆਗੂਆਂ ਨੇ ਫੋਨ ਤੇ ਗੱਲ ਕਰਦੇ ਹੋਏ ਜਰਨਲ ਮੋਰਟਜ਼ ਵਲੋਂ ਆਪਣੇ ਕਾਰਖਾਨਿਆਂ ਨੂੰ ਬੰਦ ਕਰਨ ਦੇੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਦੋਵੇਂ ਅਗੂਆ ਵਲੋਂ ਕਾਰਖਾਨੇ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਣ ਵਾਲੇ ਕਾਮਿਆ ਅਤੇ ਕਾਰੋਬਾਰੀਆਂ ਨਾਲ ਆਪਣੀ ਸੰਵੇਦਨਾ ਜਤਾਈ ਗਈ ਹੈ। ਵਾਈਟ ਹਾਊਸ ਨੇ ਇਸ ਗੱਲਬਾਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕੰਪਨੀ ਵਲੋਂ ਲਏ ਫੈਸਲੇ ਦੀ ਦੋਵੇ ਆਗੂਆਂ ਨੇ ਅਲੋਚਨਾ ਕੀਤੀ ਹੈ। ਤੁਹਾਨੂੰ ਦੱਸ ਦਈਏ ਕੇ ਜਰਨਲ ਮੋਟਰਜ਼ ਵਲੋਂ ਆਪਣੇ ਓਸ਼ਾਵਾ ਸਥਿਤ ਪਲਾਂਟ ਤੋਂ ਦਸੰਬਰ 2019 ਨੂੰ ਸਾਰੇ ਉਤਪਾਦਨ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਆਟੋ ਵਰਕਜ਼ ਦੀ ਯੂਨੀਅਨ ਯੂਨੀਫੋਰਮ ਕੰਪਨੀ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ। ਇਸ ਫੈਸਲੇ ਨਾਲ ਲਗਭਗ 2500 ਦੇ ਕਰੀਬ ਕਾਮੇ ਪ੍ਰਭਾਵਤ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button