Breaking NewsD5 specialNewsSportsTop News

ਜਮੈਕਾ ਦੇ ਘਰੇਲੂ ਮੈਦਾਨ ‘ਤੇ ਵਿਦਾਈ ਮੈਚ ਖੇਡਣਗੇ ਕ੍ਰਿਸ ਗੇਲ

ਜਮੈਕਾ : ਅਗਲੇ ਸਾਲ 8 ਜਨਵਰੀ ਤੋਂ 16 ਜਨਵਰੀ ਦੇ ਵਿੱਚ ਵੈਸਟਇੰਡੀਜ਼, ਆਇਰਲੈਂਡ ਦੀ ਮੇਜ਼ਬਾਨੀ ਕਰੇਗਾ। ਇਸ ਸੀਰੀਜ਼ ‘ਚ ਤਿੰਨ ਵਨਡੇ ਅਤੇ ਇੱਕ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਕ੍ਰਿਸ ਗੇਲ ਦਾ ਵਿਦਾਈ ਮੈਚ ਹੋਵੇਗਾ ਕਿਉਂਕਿ ਟੀ20 ਵਿਸ਼ਵ ਕੱਪ ਦੇ ਸਮੇਂ ਗੇਲ ਨੇ ਆਪਣੇ ਘਰੇਲੂ ਮੈਦਾਨ ਜਮੈਕਾ ਤੋਂ ਹੀ ਕ੍ਰਿਕੇਟ ਤੋਂ ਵਿਦਾਈ ਲੈਣ ਦੀ ਇੱਛਾ ਜ਼ਾਹਿਰ ਕੀਤੀ ਸੀ।ਹਾਲਾਂਕਿ ਇਸ ਦੌਰਾਨ ਗੇਲ ਵਨ ਡੇ ਸੀਰੀਜ਼ ਦਾ ਹਿੱਸਾ ਨਹੀਂ ਹੋਵੇਗਾ।

Lakha Sidhana ‘ਤੇ ਵੱਡੀ ਕਾਰਵਾਈ, FIR ਦਰਜ D5 Channel Punjabi

ਇਹ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗੀ, ਜਿਸ ਦੇ ਅੰਕਾਂ ਦੇ ਆਧਾਰ ’ਤੇ 2023 ਵਨ ਡੇ ਵਿਸ਼ਵ ਕੱਪ ਦੀਆਂ ਟੀਮਾਂ ਤੈਅ ਕੀਤੀਆਂ ਜਾਣਗੀਆਂ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨੀ ਗ੍ਰੇਵ ਨੇ ਕਿਹਾ , ‘‘ਸਾਨੂੰ ਲੋਕਾਂ ਨੂੰ ਵੀ ਲੱਗਾ ਕਿ ਉਸ ਨੂੰ ਆਪਣੇ ਘਰ ਤੋਂ ਹੀ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ। ਆਇਰਲੈਂਡ ਖ਼ਿਲਾਫ਼ ਸੀਰੀਜ਼ ਵਿਚ ਸਾਨੂੰ ਇਹ ਮੌਕਾ ਮਿਲੇਗਾ। ਕ੍ਰਿਸ ਗੇਲ ਵਰਗੇ ਮਹਾਨ ਕੱਦ ਦੇ ਖਿਡਾਰੀ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਤੇ ਠੀਕ ਹੈ ਕਿ ਉਹ ਆਪਣੇ ਘਰੇਲੂ ਸਮਰਥਕਾਂ ਦੇ ਸਾਹਮਣੇ ਉਨ੍ਹਾਂ ਨੂੰ ਧੰਨਵਾਦ ਦਿੰਦੇ ਹੋਏ ਕ੍ਰਿਕਟ ਤੋਂ ਸੰਨਿਆਸ ਲਵੇ।’’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button