ਜਬਰ ਜਿਨਾਹ ਮਾਮਲੇ ‘ਚ ਏਆਈਜੀ ਉੱਪਲ ਦੀਆਂ ਵਧੀਆਂ ਮੁਸ਼ਕਲਾਂ, ਪੀੜਤਾ ਦੇ ਬਿਆਨ ਦਰਜ
ਅੰਮ੍ਰਿਤਸਰ : ਹੁਸ਼ਿਆਰਪੁਰ ਦੀ ਰਹਿਣ ਵਾਲੀ ਲਾਅ ਦੀ ਵਿਦਿਆਰਥਣ ਦੇ ਜਬਰ ਜਿਨਾਹ ਮਾਮਲੇ ‘ਚ ਏ. ਆਈ. ਜੀ. ਕ੍ਰਾਈਮ ਰਣਧੀਰ ਸਿੰਘ ਉੱਪਲ ਦੀਆਂ ਮੁਸ਼ਕਿਲਾਂ ਹੋਰ ਵੱਧ ਰਹੀਆਂ ਹਨ। ਏਆਈਜੀ ਉੱਪਲ ਖਿਲਾਫ਼ ਜਬਰ ਜਿਨਾਹ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾਉਣ ਵਾਲੀ ਪੀੜਤਾ ਬੀਤੇ ਦਿਨੀਂ ਅੰਮ੍ਰਿਤਸਰ ਦੇ ਕੈਂਟ ਥਾਣੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੀ। ਜਿੱਥੇ ਏਸੀਪੀ ਰਿਚਾ ਅਗਨੀਹੋਤਰੀ ਦੀ ਅਗਵਾਈ ਵਿੱਚ ਉਸ ਦੇ ਬਿਆਨ ਦਰਜ ਕੀਤੇ ਗਏ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਪੀੜਤਾਂ ਨੂੰ ਮੈਡੀਕਲ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿਵਲ ਹਸਪਤਾਲ ਭੇਜਿਆ ਗਿਆ।
Read Also AIG ਉੱਪਲ`ਤੇ ਬਲਾਤਕਾਰ ਦਾ ਪਰਚਾ Randhir Singh Uppal AIG
ਜਿੱਥੇ ਡਾਕਟਰਾਂ ਦੇ ਬੋਰਡ ਨੇ ਉਸ ਦਾ ਮੈਡੀਕਲ ਕੀਤਾ। ਪੀੜਤ ਦੀ ਸੈਂਪਲਿੰਗ ਦੀ ਪ੍ਰਕਿਰਿਅਾ 48 ਘੰਟਿਆਂ ਵਿਚ ਮੈਡੀਕਲ ਰਿਪੋਰਟ ਆਉਣ ਦੇ ਬਾਅਦ ਪੂਰੀ ਹੋ ਜਾਵੇਗੀ। ਜਿਸ ਤੋਂ ਬਾਅਦ ਪੀੜਤਾ ਦੀ ਮੈਡੀਕਲ ਰਿਪੋਰਟ ਏ. ਆਈ. ਜੀ. ਦਾ ਭਵਿੱਖ ਤੈਅ ਕਰੇਗੀ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨਾਮਜ਼ਦ ਅਧਿਕਾਰੀ ਰਣਧੀਰ ਸਿੰਘ ਉੱਪਲ ਦਾ ਅਜੇ ਤੱਕ ਸੁਰਾਗ ਲਾਉਣ ਵਿੱਚ ਅਸਫਲ ਰਹੀ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਛੇਤੀ ਹੀ ਗ੍ਰਿਫ਼ਤਾਰ ਕੀਤੀ ਜਾਵੇਗੀ। ਪੁਲਿਸ ਨੇ ਏਆਈਜੀ ਰਣਧੀਰ ਸਿੰਘ ਉੱਪਲ ਖਿਲਾਫ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.