ਜਨਰਲ ਸੁਲੇਮਾਨੀ ਦੀ ਮੌਤ ਨਾਲ ਉੱਬਲਿ਼ਆ ਈਰਾਨ, ਟਰੰਪ ਦਾ ਸਿਰ ਕਲਮ ਕਰਨ ‘ਤੇ ਰੱਖਿਆ 80 ਮਿਲੀਅਨ ਡਾਲਰ ਇਨਾਮ

ਤਹਿਰਾਨ : ਇਰਾਕ ਦੇ ਬਗਦਾਦ ‘ਚ ਹੋਏ ਅਮਰੀਕੀ ਹਮਲੇ ‘ਚ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਧੇਰੇ ਤਣਾਅ ਹੈ। ਈਰਾਨ ਦੀ ਇੱਕ ਸੰਸਥਾ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿਰ ਕੱਟਣ ‘ਤੇ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਅੰਤਰਰਾਸ਼ਟਰੀ ਮੀਡੀਆ ‘ਚ ਪ੍ਰਕਾਸ਼ਿਤ ਖਬਰਾਂ ਅਨੁਸਾਰ ਈਰਾਨੀ ਸੰਸਥਾ ਨੇ ਕਿਹਾ ਕਿ ਜੋ ਵੀ ਟਰੰਪ ਦਾ ਸਿਰ ਕਲਮ ਕਰੇਗਾ, ਉਸਨੂੰ 80 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
Patna Sahib ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਵੀਡੀਓ ਵਾਇਰਲ, ਕਵੀ ਦਰਬਾਰ ‘ਚ ਕੱਢੀ ਗਾਲ਼ | Live
ਐਤਵਾਰ ਨੂੰ ਟਰੰਪ ਨੇ ਈਰਾਨ ਨੂੰ ਬਰੈਂਡ ਨਿਊ ਹਥਿਆਰਾਂ ਨਾਲ ਹਮਲੇ ਦੀ ਧਮਕੀ ਦਿੱਤੀ ਸੀ, ਜਿਸ ਤੋਂ ਕੁੱਝ ਦੇਰ ਬਾਅਦ ਹੀ ਈਰਾਨ ਨੇ ਇਹ ਐਲਾਨ ਕੀਤਾ। ਜਨਰਲ ਸੁਲੇਮਾਨੀ ਦੇ ਅੰਤਿਮ ਸੰਸਕਾਰ ਦੇ ਦੌਰਾਨ ਇਕ ਸੰਸਥਾ ਨੇ ਈਰਾਨ ਦੇ ਸਾਰੇ ਨਾਗਰਿਕਾਂ ਨੂੰ ਇਕ ਡਾਲਰ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਟਰੰਪ ਦੇ ਸਿਰ ਦੇ ਬਦਲੇ ਰੱਖੇ ਗਏ 80 ਮਿਲੀਅਨ ਡਾਲਰ ਦੀ ਰਕਮ ਇਕੱਠੀ ਕੀਤੀ ਜਾ ਸਕੇ।
ਜਵਾਬ ‘ਚ ਟਰੰਪ ਨੇ ਕੀਤਾ ਇਹ ਟਵੀਟ
ਉੱਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ, ਕੀ ਈਰਾਨ ਜੇਕਰ ਕਿਸੇ ਯੂ.ਐੱਸ. ਅਦਾਰੇ ਅਤੇ ਅਮਰੀਕੀ ਨਾਗਰਿਕ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਨਾਲ ਖਤਰਨਾਕ ਅੰਦਾਜ਼ ਵਿੱਚ ਜਵਾਬ ਦਿੱਤਾ ਜਾਵੇਗਾ। ਅਜਿਹੇ ਕਾਨੂੰਨੀ ਨੋਟਿਸ ਦੀ ਇਵੇਂ ਤਾਂ ਜ਼ਰੂਰਤ ਨਹੀਂ ਹੈ ਪਰ ਮੈਂ ਫਿਰ ਵੀ ਚੇਤਾਵਨੀ ਦਿੱਤੀ ਹੈ।
These Media Posts will serve as notification to the United States Congress that should Iran strike any U.S. person or target, the United States will quickly & fully strike back, & perhaps in a disproportionate manner. Such legal notice is not required, but is given nevertheless!
— Donald J. Trump (@realDonaldTrump) January 5, 2020
ਦੱਸ ਦਈਏ ਕਿ ਈਰਾਨ ਅਤੇ ਅਮਰੀਕਾ ‘ਚ ਤੀਸਰੇ ਵਿਸ਼ਵ ਯੁੱਧ ਦੇ ਹਾਲਾਤ ਬਣ ਰਹੇ ਹਨ। ਜਨਰਲ ਕਾਸਿਮ ਸੁਲੇਮਾਨੀ ਦਾ ਸਥਾਨ ਈਰਾਨ ‘ਚ ਕਾਫ਼ੀ ਉੱਚਾ ਸੀ ਅਤੇ ਉਨ੍ਹਾਂ ਦੀ ਹੱਤਿਆ ਨਾਲ ਦੇਸ਼ਵਾਸੀ ਉਤੇਜਿਤ ਹਨ। ਹਾਲ ਹੀ ‘ਚ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਸੀ ਕਿ 2015 ਵਿੱਚ ਹੋਏ ਪਰਮਾਣੂ ਸਮਝੌਤੇ ਦੀਆਂ ਕਿਸੇ ਵੀ ਸ਼ਰਤਾਂ ਨੂੰ ਹੁਣ ਨਹੀਂ ਮੰਨਿਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.