ਜਨਮ ਤੋਂ 20 ਮਿੰਟ ਬਾਅਦ ਹੀ ਡਾਂਸ ਕਰਨ ਲੱਗਾ ਹਾਥੀ ਦਾ ਬੱਚਾ, ਵੀਡੀਓ ਦੇਖ ਤੁਹਾਡੇ ਚਿਹਰੇ ‘ਤੇ ਆ ਜਾਵੇਗੀ ਮੁਸਕਾਨ

ਨਵੀਂ ਦਿੱਲੀ : ਸੋਸ਼ਲ ਮੀਡੀਆਂ ‘ਤੇ ਇਨੀਂ ਦਿਨੀਂ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਹਾਥੀ ਦਾ ਬੱਚਾ ਆਪਣੇ ਜਨਮ ਤੋਂ 20 ਮਿੰਟ ਬਾਅਦ ਹੀ ਜ਼ਮੀਨ ‘ਤੇ ਖੜ੍ਹਾ ਹੋ ਕੇ ਡਾਂਸ ਕਰਨ ਦੀ ਕੋਸ਼ਿਸ਼ ਕਰਨ ਲੱਗਾ। ਇਸ ਵੀਡੀਓ ਨੂੰ ਇੰਡੀਅਨ ਫਾਰੈਸਟ ਅਫ਼ਸਰ ਸੁਸ਼ਾਂਤਾ ਨੰਦਾ ਨੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਤੁਸੀ ਦੇਖ ਸਕਦੇ ਹੋ ਕਿ ਜਦੋਂ ਉਸਦੀ ਮਾਂ ਯਾਨੀ ਹੱਥਣੀ ਅੱਗੇ ਚੱਲਣ ਲੱਗਦੀ ਹੈ ਤਾਂ ਉਹ ਡਾਂਸ ਕਰਦੇ ਹੋਏ ਆਪਣੀ ਮਾਂ ਦੇ ਪਿੱਛੇ – ਪਿੱਛੇ ਚੱਲਣ ਲੱਗਦਾ ਹੈ।
Live Sri Harimandir Sahib ਤੋਂ, ਲੌਕਡਾਓਨ ਤੋਂ ਬਾਅਦ ਦੇਖੋ ਸੰਗਤਾਂ ਦਾ ਉਤਸ਼ਾਹ
ਸੁਸ਼ਾਂਤਾ ਨੰਦਾ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਹਾਥੀ ਦੇ ਬੱਚੇ ਨੇ 20 ਮਿੰਟ ਪਹਿਲਾਂ ਹੀ ਜਨਮ ਲਿਆ ਹੈ ਅਤੇ ਦੇਖੋ ਕਿਸ ਤਰ੍ਹਾਂ ਡਾਂਸ ਕਰਕੇ ਆਪਣੇ ਜਨਮ ਦੀ ਖੁਸ਼ੀ ਮਨ੍ਹਾ ਰਿਹਾ ਹੈ। ਹੁਣ ਇਨ੍ਹਾਂ ਪੈਰਾਂ ਨਾਲ ਉਸਨੂੰ ਕਿੰਨਾ ਲੰਬਾ ਸਫਰ ਤੈਅ ਕਰਨਾ ਪਵੇਗਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
A twenty minutes old calf. Finding its feet & dancing into his new world 💕
A feet that will take him miles & miles in coming days. pic.twitter.com/1SsAtUC8Sj
— Susanta Nanda (@susantananda3) June 8, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.