ਜਨਤਕ ਖੇਤਰ ਦੇ ਇਕਲੌਤੇ ਬਚਦੇ ਅਦਾਰੇ ਪਨਕੌਮ ਨੂੰ ਅੰਨ੍ਹੇਵਾਹ ਲੁੱਟ ਰਹੀ ਹੈ ਅਫ਼ਸਰਸ਼ਾਹੀ: Meet Hayer
ਸ਼ਰੇਆਮ ਹੋ ਰਹੀ ਲੁੱਟ ਕਾਰਨ ਬੰਦ ਹੋਣ ਦੀ ਕਗਾਰ 'ਤੇ ਪੁੱਜੀ ਪੰਜਾਬ ਕਮਿਊਨੀਕੇਸ਼ਨਜ਼ ਲਿਮਿਟੇਡ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬੇ ਦੇ ਇਕੱਲੇ ਬਚੇ ਜਨਤਕ ਖੇਤਰ ਦੇ ਅਦਾਰੇ ਪੰਜਾਬ ਕਮਿਊਨੀਕੇਸ਼ਨਜ਼ ਲਿਮਿਟੇਡ (ਪਨਾੱਕਮ) (ਪੀ.ਐਸ.ਯੂ) ਦਾ ਪੰਜਾਬ ਵਿੱਚ ਫੈਲੇ ਅੰਨ੍ਹੇ, ਭ੍ਰਿਸ਼ਟਾਚਾਰ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ Charanjit Singh Channi ਨੂੰ ਤਾਅਨਾ ਮਾਰਿਆ ਹੈ ਕਿ ਜੇਕਰ ਕਾਂਗਰਸ ਜਮਾਤ ਦੀ ਜ਼ਮੀਰ ਥੋੜ੍ਹੀ ਬਹੁਤੀ ਵੀ ਜ਼ਿੰਦਾ ਹੈ ਤਾਂ ਪਨਕੌਮ ਦੇ ਭ੍ਰਿਸ਼ਟ ਅਧਿਕਾਰੀਆਂ ਕਰਮਚਾਰੀਆਂ ਉੱਤੇ ਮਿਸਾਲੀ ਕਾਰਵਾਈ ਕੀਤੀ ਜਾਵੇ ਅਤੇ ਕੰਪਨੀ ਨੂੰ ਸ਼ਰੇਆਮ ਲੁੱਟਣ ਵਾਲੇ ਅਫ਼ਸਰਾਂ ਅਧਿਕਾਰੀਆਂ ਦੀਆਂ ਨਾਮੀ ਬੇਨਾਮੀ ਸੰਪਤੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
Golden Temple Beadbi : Beadbi ਮਾਮਲੇ ‘ਚ ਨਵੇਂ ਖੁਲਾਸੇ, ਘਟਨਾ ਪਿੱਛੇ ਕੀਹਦਾ ਹੱਥ? Channi ਸਰਕਾਰ ਦਾ ਵੱਡਾ ਐਕਸ਼ਨ
ਪਾਰਟੀ ਹੈੱਡਕੁਆਟਰ ਤੋਂ ਤੱਥਾਂ ਅਤੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ Meet Hayer ਨੇ ਕਿਹਾ ਕਿ 1990 ਦੇ ਦਹਾਕੇ ‘ਚ ਇਲੈਕਟ੍ਰੋਨਿਕ ਟਾਊਨ (ਬਿਜਲਈ ਸ਼ਹਿਰ) ਵਜੋਂ ਜਾਣੇ ਜਾਂਦੇ ਮੋਹਾਲੀ (ਐਸਏਐਸ ਨਗਰ) ‘ਚ ਅੱਜ ਬਿਜਲਈ ਖੇਤਰ ਦਾ ਇਕੱਲਾ ਪੀਐਸਯੂ ਬਚਿਆ ਹੈ, ਪਰੰਤੂ ਭ੍ਰਿਸ਼ਟਾਚਾਰ ‘ਚ ਲਿਪਤ ਬੇਲਗ਼ਾਮ ਅਫ਼ਸਰਸ਼ਾਹੀ ਇਸ ਇਕਲੌਤੇ ਅਦਾਰੇ ਨੂੰ ਵਿੱਤੀ ਤੌਰ ‘ਤੇ ਬਰਬਾਦ ਕਰਨ ਲੱਗੀ ਹੋਈ ਹੈ, ਜਿਸ ਕਾਰਨ ਉੱਥੇ ਪੱਕੇ ਅਤੇ ਕੱਚੇ (ਰੈਗੂਲਰ ਐਂਡ ਟੈਂਪਰੇਰੀ) ਕਰਮਚਾਰੀਆਂ ਦੇ ਸਾਹ ਸੁੱਕਦੇ ਜਾ ਰਹੇ ਹਨ, ਕਿਉਂਕਿ ਜੇਕਰ ਜਨਤਕ ਖੇਤਰ ਦੇ ਦੂਸਰੇ ਅਦਾਰਿਆਂ ਵਾਂਗ ਪਨਕਾੱਮ ਵੀ ਬੰਦ ਹੋ ਜਾਂਦੀ ਹੈ ਤਾਂ ਨਾ ਕੇਵਲ ਉਨ੍ਹਾਂ ਦਾ ਰੁਜ਼ਗਾਰ ਵੀ ਖੁੱਸੇਗਾ ਅਤੇ ਹਰ ਮੁਲਾਜ਼ਮ ਦੇ ਬਕਾਇਆ ਖੜੇ ਲੱਖਾਂ ਰੁਪਏ ਦੇ ਭੱਤੇ ਵੀ ਡੁੱਬ ਜਾਣਗੇ, ਕਿਉਂਕਿ ਪਹਿਲਾਂ ਬਾਦਲ ਸਰਕਾਰ, ਫਿਰ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਪਨਕਾੱਮ ਨੂੰ ਦੋਵੇਂ ਹੱਥੀ ਲੁੱਟ ਰਹੇ ਕਰੀਬ ਡੇਢ ਦਰਜਨ ਅਫ਼ਸਰਾਂ ਨੂੰ ਹੱਥ ਅਤੇ ਨੱਥ ਪਾਉਣ ‘ਚ ਕੋਈ ਰੁਚੀ ਨਹੀਂ ਦਿਖਾ ਰਹੀ।
Kapurthala Beadbi Update : “Beadbi ਕਰਨ ਵਾਲੇ ਦੀ Family ਆਈ Media ਸਾਹਮਣੇ | D5 Channel Punjabi
Meet Hayer ਨੇ ਪਨਕਾੱਮ ਦੇ 10 ਉੱਚ ਅਧਿਕਾਰੀਆਂ ਦੀਆਂ ਆੱਨ ਰਿਕਾਰਡ ਤਨਖ਼ਾਹਾਂ ਲੈਣ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪ੍ਰਤੀ ਮਹੀਨਾ ਡੇਢ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੋਂ ਵੱਧ ਤਨਖ਼ਾਹ ਲਏ ਜਾ ਰਹੇ ਹਨ, ਦੂਜੇ ਪਾਸੇ ਕੋਵਿਡ ਕਾਰਨ ਡਿਊਟੀ ਦੌਰਾਨ ਮਹਾਰਾਸ਼ਟਰ ਦੇ ਭੁਸਾਵਲ ‘ਚ ਦਮ ਤੋੜਨ ਵਾਲੇ ਪੱਕੇ ਕਰਮਚਾਰੀ ਨਰੇਸ਼ ਕੁਮਾਰ ਦੇ ਪਰਿਵਾਰ ਨੂੰ ਨਾ ਤਾਂ ਨਿਯਮਾਂ ਮੁਤਾਬਿਕ ਬਣਦੀ ਪੂਰੀ ਗਰੈਚੁਟੀ ਰਾਸ਼ੀ ਦਿੱਤੀ ਅਤੇ ਨਾ ਹੀ ਨੌਕਰੀ ਦਿੱਤੀ ਹੈ, ਜਦਕਿ ਕੋਵਿਡ ਦੇ ਸਿਖਰ ‘ਤੇ ਹੋਣ ਕਾਰਨ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਵੀ ਨਹੀਂ ਮਿਲ ਸਕੀ ਸੀ।
ਲਓ Bhagwant Mann ਦਾ ਵੱਡਾ ਬਿਆਨ, Navjot Sidhu ਕਰਾਤਾ ਚੁੱਪ, ਕਰਤਾ Challenge | LIVE | D5 Channel Punjabi
Meet Hayer ਨੇ ਕਿਹਾ ਕਿ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਨਾਲੋਂ ਵੀ ਵੱਧ ਤਨਖ਼ਾਹਾਂ ਵਸੂਲ ਰਹੇ ਪਨਕਾੱਮ ਦੇ ਅਧਿਕਾਰੀ ਫ਼ਰਜ਼ੀ ਬਿੱਲਾਂ ਅਤੇ ਝੂਠੇ ਹਲਫ਼ੀਆ ਬਿਆਨਾਂ ਰਾਹੀਂ ਵੀ ਪਨਕਾੱਮ ਨੂੰ ਮੋਟਾ ਚੂਨਾ ਲਗਾ ਰਹੇ ਹਨ, ਜਿਸ ਦਾ ਖ਼ੁਲਾਸਾ ਕਿਸੇ ਸਾਧਾਰਨ ਵਿਅਕਤੀ ਜਾਂ ਸੰਸਥਾ ਦੇ ਨਹੀਂ, ਸਗੋਂ ਕੈਗ ਦੀਆਂ ਆੱਡਿਟ ਰਿਪੋਰਟਾਂ ਨੇ ਕੀਤਾ ਹੈ, ਪਰ ਕਿਸੇ ਵੀ ਦੋਸ਼ੀ ਉੱਪਰ ਕੋਈ ਕਾਰਵਾਈ ਤਾਂ ਦੂਰ ਅਗਲੇਰੀ ਜਾਂਚ ਕਰਾਉਣੀ ਵੀ ਸਰਕਾਰ ਨੇ ਜ਼ਰੂਰੀ ਨਹੀਂ ਸਮਝੀ, ਕਿਉਂਕਿ ਸੱਤਾਧਾਰੀਆਂ ‘ਚ ਸਰਗਰਮ ਲੈਂਡ ਮਾਫ਼ੀਆ ਵੀ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਦੀ ਸਰਪ੍ਰਸਤੀ ਕਰ ਰਿਹਾ ਹੈ ਤਾਂ ਕਿ ਜੇਸੀਟੀ, ਪਨਵਾਇਰ ਆਦਿ ਦੂਸਰੇ ਅਦਾਰਿਆਂ ਵਾਂਗ ਪਨਕਾੱਮ ਵੀ ਬੰਦ ਹੋਵੇ ਅਤੇ ਉਹ ਇਸ (ਪਨਕਾੱਮ) ਦੀ ਅਰਬਾਂ-ਖਰਬਾਂ ਰੁਪਏ ਦੀ ਸੋਨੇ ਵਰਗੀ ਜ਼ਮੀਨ/ਸੰਪਤੀ ਨੂੰ ਕੌਡੀਆਂ ਦੇ ਭਾਅ ਖ਼ਰੀਦ ਸਕਣ। Meet Hayer ਨੇ ਦੱਸਿਆ ਕਿ 71 ਪ੍ਰਤੀਸ਼ਤ ਪੰਜਾਬ ਸਰਕਾਰ ਦੀ ਹਿੱਸੇਦਾਰੀ ਵਾਲੇ ਪੀਐਸਯੂ ਅਦਾਰੇ ਪਨਕਾੱਮ ਕੋਲ ਮੋਹਾਲੀ ‘ਚ ਹੀ 5 ਥਾਵਾਂ ‘ਤੇ ਮੋਟੀ ਪ੍ਰਾਪਰਟੀ ਪਈ ਹੈ।
Kapurthala Beadbi : Beadbi ਕਰਨ ਵਾਲੇ ਦੀ ਇੱਕ ਹੋਰ Video Viral! ਆਪ ਹੀ ਦੱਸ ਰਿਹਾ ਸਾਰੀ ਅਸਲੀਅਤ | LIVE
Meet Hayer ਨੇ ਪਨਕਾੱਮ ‘ਚ ਚੱਲ ਰਹੀਆਂ ਧਾਂਦਲੀਆਂ ਅਤੇ ਉੱਚ-ਪੱਧਰੀ ਲੁੱਟ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਸਮਾਂਬੱਧ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਜਨਤਕ ਖੇਤਰ ਦੇ ਇਸ ਇਕਲੌਤੇ ਅਦਾਰੇ ਨੂੰ ਬਚਾਉਣ ਲਈ ਜੇਕਰ ਚੰਨੀ ਸਰਕਾਰ ਨੇ ਕੋਈ ਪੁਖ਼ਤਾ ਕਦਮ ਨਾ ਚੁੱਕੇ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਨਾ ਕੇਵਲ ਪਨਕਾੱਮ ਨੂੰ ਮੁੜ ਪੈਰਾ ਸਿਰ ਖੜ੍ਹਾ ਕੀਤਾ ਜਾਵੇਗਾ, ਸਗੋਂ ਇਸ ਨੂੰ ਲੁੱਟਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਦੀਆਂ ਸੰਪਤੀਆਂ ਜ਼ਬਤ ਕਰਕੇ ਲੁੱਟ ਦੀ ਵਸੂਲੀ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.