ਜਦੋਂ ਸਾਬਕਾ PM ਨੇ ਕੀਤਾ ਸੀ CAA ਦਾ ਸਮਰਥਨ, BJP ਨੇ VIDEO ਸ਼ੇਅਰ ਕਰ ਘੇਰੀ ਕਾਂਗਰਸ
ਨਵੀਂ ਦਿੱਲੀ : ਨਾਗਰਿਕਤਾ ਕਾਨੂੰਨ ਨੂੰ ਲੈ ਕੇ ਵਿਰੋਧੀ ਦਲਾਂ ਦੇ ਤਿੱਖੇ ਹਮਲਿਆਂ ਦੇ ਵਿੱਚ BJP ਨੇ ਵੀਰਵਾਰ ਨੂੰ ਸਾਬਕਾ ਪ੍ਰਧਾਨਮੰਤਰੀ ਦੇ 2003 ‘ਚ ਰਾਜ ਸਭਾ ‘ਚ ਦਿੱਤੇ ਭਾਸ਼ਣ ਦੀ ਕਲਿੱਪ ਜਾਰੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੰਗਲਾਦੇਸ਼ ਜਿਹੇ ਦੇਸ਼ਾਂ ਦੇ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨ ‘ਚ ‘ਉਦਾਰਵਾਦੀ’ ਰੁਖ਼ ਅਪਣਾਉਣ ਦੀ ਵਕਾਲਤ ਕੀਤੀ ਸੀ। ਵੀਡੀਓ ਵਿੱਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਸਾਡੇ ਦੇਸ਼ ਦੀ ਵੰਡ ਮਗਰੋਂ ਬੰਗਲਾਦੇਸ਼ ਜਿਹੇ ਦੇਸ਼ਾਂ ਵਿਚ ਘੱਟਗਿਣਤੀਆਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Sukhdev Dhindsa ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਪਣੇ ਹੀ ਹੋਏ ਖਿਲਾਫ, ਪੁੱਤ ਵੀ ਬਣਿਆ ਅਕਲੀਆਂ ਦਾ!
ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜੇ ਹਾਲਾਤ ਇਨ੍ਹਾਂ ਲੋਕਾਂ ਨੂੰ ਮਜ਼ਬੂਰ ਕਰਦੇ ਹਨ। ਇਨ੍ਹਾਂ ਬਦਕਿਸਮਤੀ ਲੋਕਾਂ ਨੂੰ ਸਾਡੇ ਦੇਸ਼ ‘ਚ ਸ਼ਰਨ ਲੈਣੀ ਪਏ ਤਾਂ ਅਜਿਹੇ ਬਦਕਿਸਮਤ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਵਿੱਚ ਸਾਡਾ ਰੁਖ਼ ਉਦਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਾਸ਼ਣ ‘ਚ ਕਿਹਾ ਸੀ, ਮੈਂ ਉਂਮੀਦ ਕਰਦਾ ਹਾਂ ਕਿ ਸਤਿਕਾਰਯੋਗ ਉਪ ਪ੍ਰਧਾਨਮੰਤਰੀ ਇਸ ਸੰਬੰਧ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਭਵਿੱਖ ਦੀ ਰੂਪ ਰੇਖਾ ਤਿਆਰ ਕਰਦੇ ਸਮੇਂ ਧਿਆਨ ਦੇਣਗੇ।
In 2003, speaking in Rajya Sabha, Dr Manmohan Singh, then Leader of Opposition, asked for a liberal approach to granting citizenship to minorities, who are facing persecution, in neighbouring countries such as Bangladesh and Pakistan. Citizenship Amendment Act does just that… pic.twitter.com/7BOJJMdkKa
— BJP (@BJP4India) December 19, 2019
ਦੱਸ ਦਈਏ ਕਿ ਮਨਮੋਹਨ ਸਿੰਘ ਯੂਪੀਏ ਸਰਕਾਰ ਦੇ ਦੌਰਾਨ 2004 ਤੋਂ 2014 ਤੱਕ ਪ੍ਰਧਾਨਮੰਤਰੀ ਸਨ। ਮਨਮੋਹਨ ਸਿੰਘ ਜਦੋਂ 2003 ਵਿੱਚ ਭਾਸ਼ਣ ਦੇ ਰਹੇ ਸਨ ਤਾਂ ਉੱਚ ਸਦਨ ‘ਚ ਆਸਣ ‘ਤੇ ਉਪਸਭਾਪਤੀ ਨਜ਼ਮਾ ਹੇਪਤੁੱਲਾ ਬੈਠੇ ਸਨ। ਨਜ਼ਮਾ ਹੇਪਤੁੱਲਾ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ ਪਾਕਿਸਤਾਨ ‘ਚ ਵੀ ਘੱਟ ਗਿਣਤੀਆਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਵੀ ਧਿਆਨ ਰੱਖਿਆ ਜਾਵੇ। ਤਾਂ ਤੁਰੰਤ ਉਪ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਲਾਲਕ੍ਰਿਸ਼ਣ ਆਡਵਾਣੀ ਨੇ ਕਿਹਾ ਸੀ ਕਿ ਵਿਰੋਧੀ ਧਰ ਦੇ ਨੇਤਾਨੇ ਜੋ ਕਿਹਾ, ਉਸਦਾ ਉਹ ਪੂਰਾ ਸਮਰਥਨ ਕਰਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.