ਜਦੋਂ ਭਰੀ ਸਭਾ ‘ਚ ਉੱਡਿਆ ਟਰੰਪ ਦਾ ਮਜ਼ਾਕ, ਕਮਲਾ ਹੈਰਿਸ ਅਤੇ ਕਲਿੰਟਨ ਨੇ ਪੁੱਛਿਆ- ਉਹ ਕਦੇ ਹੱਸਦੇ ਕਿਉਂ ਨਹੀਂ ?
ਵਾਸ਼ਿੰਗਟਨ : ਭਾਰਤੀ ਮੂਲ ਦੀ ਸੀਨੇਟਰ ਅਤੇ ਡੈਮੋਕਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਤੇ 2016 ‘ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਨੇ ਇੱਕ ਪ੍ਰੋਗਰਾਮ ‘ਚ 60 ਲੱਖ ਡਾਲਰ ਦਿੱਤੇ। ਇਸ ਪ੍ਰੋਗਰਾਮ ‘ਚ ਦੋਵਾਂ ਨੇਤਾਵਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਜ਼ਾਕ ਉਡਾਇਆ। ਚੰਦਾ ਜੁਟਾਉਣ ਲਈ ਹੋਏ ਇਸ ਡਿਜ਼ੀਟਲ ਪ੍ਰੋਗਰਾਮ ‘ਚ ਕਲਿੰਟਨ ਨੇ ਕਿਹਾ ਕਿ ਮੈਂ ਟਰੰਪ ਨੂੰ ਕਦੇ ਹੱਸਦੇ ਹੋਏ ਨਹੀਂ ਦੇਖਿਆ।
🔴 Live 🔴ਜਥੇਦਾਰ ਦਾ ਬਾਦਲਾਂ ਬਾਰੇ ਵੱਡਾ ਬਿਆਨ? ਸੁਮੇਧ ਸੈਣੀ ਲਈ ਦਿੱਲੀ ਤੋਂ ਵੱਡੀ ਖ਼ਬਰ! ਕਿਸਾਨਾਂ ਨੇ ਕਰਤਾ ਚੱਕਾ ਜਾਮ
ਕਦੇ ਵੀ ਉਨ੍ਹਾਂ ਨੂੰ ਆਪਣਾ ਮਜ਼ਾਕ ਬਣਾਉਂਦੇ ਨਹੀਂ ਵੇਖਿਆ। ਨਿਸ਼ਚਿਤ ਤੌਰ ‘ਤੇ ਉਨ੍ਹਾਂ ਦੇ ਵਾਲ ਬਣਾਉਣ ਦੇ ਤਰੀਕੇ ‘ਤੇ ਨਹੀਂ। ਤੁਹਾਨੂੰ ਪਤਾ ਹੋਵੇ ਕਿ ਇਸ ‘ਚ ਮੈਨੂੰ ਕਾਫ਼ੀ ਅਨੁਭਵ ਹੈ। ਉਨ੍ਹਾਂ ‘ਚ ਹਾਸਾ ਬੋਧ ਨਹੀਂ ਹੈ। ਤੁਸੀ ਜਾਣਦੇ ਹੋ ਕਿ ਉਹ ਲੋਕਾਂ ਨੂੰ ਗਿਰਾਉਣਾ ਪਸੰਦ ਕਰਦੇ ਹਨ ਨਾ ਕਿ ਚੁੱਕਣਾ। ਹੈਰਿਸ ਨੇ ਟਰੰਪ ਦੀ ਸ਼ਖਸੀਅਤ ‘ਤੇ ਕਿਹਾ ਕਿ ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਹਿਲੇਰੀ। ਹੈਰਿਸ ਨੇ ਕਿਹਾ ਕਿ ਉਨ੍ਹਾਂ ਦੇ ਬਾਰੇ ‘ਚ ਕੁਝ ਵੀ ਆਨੰਦਦਾਇਕ ਨਹੀਂ ਹੈ।
ਉਨ੍ਹਾਂ ਦੇ ਬਾਰੇ ‘ਚ ਅਜਿਹਾ ਕੁਝ ਨਹੀਂ ਹੈ ਜੋ ਆਨੰਦ ਦਿੰਦਾ ਹੋਵੇ। ਇਹ ਵਾਸਤਵ ‘ਚ ਸ਼ਰਮ ਦੀ ਗੱਲ ਹੈ। ਸਭ ਲੋਕਾਂ ਦੀਆਂ ਜਿੰਦਗੀਆਂ ‘ਚ ਅਜਿਹਾ ਕੁਝ ਹੁੰਦਾ ਹੈ ਜੋ ਉਨ੍ਹਾਂ ਨੂੰ ਅਸਲੀ ਤੌਰ ‘ਤੇ ਮੁਸਕਰਾਉਨ ਦੀ ਤਾਕਤ ਦਿੰਦਾ ਹੈ। ਕਲਿੰਟਨ ਨੇ ਕਿਹਾ ਕਿ ਇਸ ਪ੍ਰੋਗਰਾਮ ‘ਚ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ 60 ਲੱਖ ਡਾਲਰ ਤੋਂ ਜਿਆਦਾ ਰਾਸ਼ੀ ਦਿੱਤੀ ਗਈ ਹੈ। ਚੰਦਾ ਜੁਟਾਉਣ ਵਾਲੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਅਮਰੀਕੀ ਅਦਾਕਾਰਾ, ਗਾਇਕਾ, ਕਾਮੇਡੀਅਨ ਮਾਇਆ ਖਬੀਰਾ ਰੂਡੋਲਫ ਅਤੇ ਏਮੀ ਪੋਹਲਰ ਨੇ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.