ਜਦੋਂ ਤੀਜ਼ੀ ਮੰਜ਼ਿਲ ਤੋਂ ਡਿੱਗ ਰਹੇ ਬੱਚੇ ਦੀ ਲੋਕਾਂ ਨੇ ਕੈਚ ਕਰ ਬਚਾਈ ਜਾਨ, ਵੀਡੀਓ ਵਾਇਰਲ

ਦਮਨ: ਗੁਜਰਾਤ ਦੇ ਕੋਲ ਦੇ ਕੇਂਦਰਸ਼ਾਸਿਤ ਪ੍ਰਦੇਸ਼ ਦਮਨ ਦੀਵ ਦੀ ਘਟਨਾ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਕੁਝ ਲੋਕਾਂ ਨੂੰ ਦੇਖਿਆਂ ਜਾ ਸਕਦਾ ਹੈ ਜੋ ਇੱਕ ਉਪਰ ਡਿੱਗ ਰਹੇ ਬੱਚੇ ਨੂੰ ਫੜ੍ਹ ਰਹੇ ਹਨ। ਇਹ ਬੱਚਾ ਇਮਾਰਤ ਦੀ ਤੀਜ਼ੀ ਮੰਜ਼ਿਲ ਤੌਂ ਡਿੱਗਿਆ ਸੀ। ਜਿਸਨੂੰ ਉੱਥੇ ਖੜ੍ਹੇ ਸਥਨਕ ਲੋਕਾਂ ਨੇ ਕੈਚ ਕਰ ਲਿਆ। ਇਹ ਢਾਈ ਸਾਲ ਦਾ ਬੱਚਾ ਦਮਨ ਦਾ ਹੀ ਰਹਿਣ ਵਾਲਾ ਹੈ।
Read Also ਸੈਲਫੀ ਲੈਣ ਦੇ ਚੱਕਰ ‘ਚ 25 ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ (ਵੀਡੀਓ)
ਦਮਨ ਦੇ ਖਾਰੀਵਾੜ ਇਲਾਕੇ ਵਿੱਚ ਵਾਪਰੀ ਘਟਨਾ
ਪੁਲਿਸ ਨੇ ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਹੈ ਕਿ ਇਹ ਘਟਨਾ ਐਤਵਾਰ ਦੀ ਹੈ। ਜਿੱਥੇ ਇਹ ਘਟਨਾ ਵਾਪਰੀ ਉਹ ਇਲਾਕਾ ਕੇਂਦਰਸ਼ਾਸਿਤ ਪ੍ਰਦੇਸ਼ ਦਮਨ ਅਤੇ ਦੀਵ ਦੇ ਦਮਨ ਦਾ ਖਾਰੀਵਾੜ ਇਲਾਕਾ ਹੈ। ਖਾਰੀਵਾੜ ਇਲਾਕੇ ਵਿੱਚ ਇੱਕ ਇਮਾਰਤ ਦੀ ਤੀਜ਼ੀ ਮੰਜ਼ਿਲ ਤੋਂ ਜਮਾਲ ਨਾਮ ਦਾ ਇਹ ਬੱਚਾ ਤੀਜ਼ੀ ਮੰਜ਼ਿਲ ‘ਤੇ ਰਹਿੰਦਾ ਸੀ। ਜਿੱਥੋਂ ਇਹ ਖੇਡਦੇ – ਖੇਡਦੇ ਡਿੱਗ ਗਿਆ, ਉੱਥੇ ਤੋੋਂ ਬੱਚਾ ਦੂਜੀ ਮੰਜ਼ਿਲ ‘ਤੇ ਹੀ ਡਿਗਿਆ ਸੀ। ਜਿੱਥੇ ਕੁੱਝ ਦੇਰ ਤੱਕ ਇੱਕ ਖਿੜ਼ਕੀ ਨਾਲ ਲਟਕਿਆ ਰਿਹੈ। ਇਸ ਦੌਰਾਨ ਹੇਠਾਂ ਖੜੇ ਸਥਨਕ ਲੋਕਾਂ ਨੇ ਬੱਚੇ ਨੂੰ ਬਚਾ ਲਿਆ।
ਲੋਕਾਂ ਨੇ ਕੈਚ ਕਰਕੇ ਬੱਚੇ ਨੂੰ ਬਚਾਇਆ, ਮਾਂ – ਬਾਪ ਦੀਆਂ ਅੱਖਾਂ ‘ਚ ਆਏ ਹੰਝੂ
ਲੋਕ ਬੱਚੇ ਨੂੰ ਖਿੜ਼ਕੀ ਤੋਂ ਲਟਕਦਾ ਦੇਖਕੇ ਉੱਥੇ ਇਕੱਠੇ ਹੋ ਗਏ। ਇਸ ਤੋਂ ਬਾਅਦ ਜਦੋਂ ਬੱਚਾ ਦੂਜੀ ਮੰਜ਼ਿਲ ਤੋਂ ਵੀ ਪਕੜ ਢਿੱਲੀ ਪੈਣ ਤੋਂ ਬਾਅਦ ਡਿਗਿਆ ਤਾਂ ਸਥਾਨਕ ਲੋਕਾਂ ਨੇ ਉਸਨੂੰ ਕੈਚ ਕਰ ਲਿਆ। ਇਸ ਨਾਲੋਂ ਬੱਚੇ ਦੀ ਜਾਨ ਬਚ ਗਈ। ਇਸ ਘਟਨਾ ਦੇ ਦੌਰਾਨ ਬੱਚੇ ਦੇ ਮਾਂ – ਬਾਪ ਵੀ ਉਥੇ ਹੀ ਮੌਜੂਦ ਸਨ। ਆਪਣੇ ਬੱਚੇ ਨੂੰ ਸਹੀ ਸਲਾਮਤ ਦੇੇਖਕੇ ਉਨ੍ਹਾਂ ਦੀ ਅੱਖਾਂ ਵਿੱਚ ਹੰਝੂ ਆ ਗਏ।
#WATCH Daman and Diu: A 2-year-old boy who fell from 3rd floor of a building was saved by locals, yesterday, in Daman. No injuries were reported. pic.twitter.com/bGKyVgNhyM
— ANI (@ANI) December 3, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.