NewsBreaking NewsD5 specialPunjab

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਅੱਜ ਤੋਂ ਸ਼ੁਰੂ

shaheedi jor mela at fatehgarh sahib ਸ੍ਰੀ ਫਤਹਿਗੜ੍ਹ ਸਾਹਿਬ : ਸ੍ਰੀ ਫਤਹਿਗੜ੍ਹ ਸਾਹਿਬ ‘ਚ ਅੱਜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਗਿਆ ਹੈ । ਇਸ ਸ਼ਹੀਦੀ ਜੋੜ ਮੇਲ ਦਾ ਆਯੋਜਨ ਹਰ ਸਾਲ ਦਸੰਬਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਯਾਦ ‘ਚ 26 ਤੋਂ 28 ਦਸੰਬਰ ਤੱਕ ਕੀਤਾ ਜਾਂਦਾ ਹੈ।

Read Also ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਇਹ ਵੀ (ਵੀਡੀਓ)

ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਸਰਹਿੰਦ ਦੇ ਗਵਰਨਰ, ਵਜ਼ੀਰ ਖਾਨ ਨੇ ਕੈਦ ਕਰ ਲਿਆ ਸੀ । ਉਸ ਨੇ ਸਾਹਿਬਜ਼ਾਦਿਆਂ ਨੂੰ ਖਜਾਨਿਆਂ ਅਤੇ ਸੁਖਾਲੀ ਜ਼ਿੰਦਗੀ ਦੀ ਪੇਸ਼ਕਸ਼ ਕੀਤੀ ਸੀ ਜੇ ਉਹ ਇਸਲਾਮ ਨੂੰ ਕਬੂਲ ਕਰ ਲੈਣ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਸਿੱਖ ਧਰਮ ‘ਚ ਆਪਣੀ ਨਿਹਚਾ ਤੇ ਡਟੇ ਰਹੇ। ਉਨ੍ਹਾਂ ਨੂੰ ਇੱਕ ਕੰਧ ਵਿੱਚ ਜ਼ਿੰਦਾ ਚਿਣਵਾ ਕੇ 26 ਦਸੰਬਰ 1705 ਨੂੰ ਸਰਹਿੰਦ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ।

2 A view of Bhora Sahib Ji Sirhind Fatehgarh Sahib Punjab India sanctum where two sons of Guru Gobind Singh were buried alive by Islamic army

ਸਰਹੰਦ ਤੋਂ 5 ਕਿਲੋਮੀਟਰ ਉੱਤਰ ਵੱਲ ਗੁਰਦੁਆਰਾ ਫਤਹਿਗੜ੍ਹ ਸਾਹਿਬ ਸੁਸੋਬਿਤ ਹੈ । ਦੀਵਾਨ ਟੋਡਰ ਮੱਲ ਨੇ ਮੁਗਲ ਹਕੂਮਤ ਤੋਂ ਮੁਖਾਲਿਫ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ ਮਹਿੰਗੇ ਭਾਅ ਜਮੀਨ ਖਰੀਦੀ ਸੀ।ਕਿਹਾ ਜਾਂਦਾ ਹੈ ਕਿ ਉਸਨੇ ਇਹ ਜਮੀਨ ਸੋਨੇ ਦੀਆਂ ਮੋਹਰਾਂ ਖੜ੍ਹੇ ਰੁਖ ਵਿਛਾ ਕੇ ਖਰੀਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button