SportsTop News

ਛੋਟੇ ਕੱਦ ਦੇ ਨਵਦੀਪ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ F41 ਵਰਗ ਚ ਜਿੱਤਿਆ ਤਮਗਾ

ਪੈਰਿਸ ਪੈਰਾਲੰਪਿਕ ‘ਚ ਭਾਰਤ ਲਈ ਤਗਮੇ ਜਿੱਤਣ ਦਾ ਸਿਲਸਿਲਾ ਜਾਰੀ ਹੈ। ਖੇਡਾਂ ਦਾ ਇਹ ਸ਼ਾਨਦਾਰ ਆਯੋਜਨ 8 ਸਤੰਬਰ ਨੂੰ ਖਤਮ ਹੋਵੇਗਾ ਪਰ ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ 7 ਸਤੰਬਰ ਨੂੰ ਭਾਰਤ ਦੇ ਝੋਲੇ ‘ਚ 1 ਹੋਰ ਸੋਨ ਤਮਗਾ ਆਇਆ। ਇਸ ਨਾਲ ਭਾਰਤ ਦੇ ਕੋਲ ਹੁਣ 7 ਗੋਲਡ ਹਨ। ਨਵਦੀਪ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ F41 ਵਰਗ ਵਿੱਚ ਇਹ ਉਪਲਬਧੀ ਹਾਸਲ ਕੀਤੀ। ਉਹ ਇਸ ਵਰਗ ‘ਚ ਤਮਗਾ ਜਿੱਤਣ ਵਾਲਾ ਪਹਿਲੇ ਖਿਡਾਰੀ ਹਨ। ਇਸ ਸ਼੍ਰੇਣੀ ਵਿੱਚ ਘੱਟ ਕੱਦ ਵਾਲੇ ਅਥਲੀਟ ਹਿੱਸਾ ਲੈਂਦੇ ਹਨ। ਨੀਰਜ ਚੋਪੜਾ ਪੈਰਿਸ ‘ਚ ਸੋਨ ਤਮਗਾ ਨਹੀਂ ਜਿੱਤ ਸਕੇ, ਪਰ ਉਨ੍ਹਾਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਣ ਵਾਲੇ ਨਵਦੀਪ ਨੇ ਸਮਾਜ ਦੇ ਤਾਅਨੇ-ਮਿਹਣਿਆਂ ਵਿਚਾਲੇ ਇਹ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 4 ਫੁੱਟ 4 ਇੰਚ ਦੇ ਇਸ ਹਰਿਆਣਾ ਦੇ ਖਿਡਾਰੀ ਦਾ ਸਫਲਤਾ ਦੇ ਇਸ ਮੁਕਾਮ ਤੱਕ ਪਹੁੰਚਣ ਦਾ ਸਫਰ ਮੁਸ਼ਕਿਲਾਂ ਭਰਿਆ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button