Breaking NewsD5 specialNewsPunjab

ਛੇਤੀ ਪਤਾ ਲਗਾਉਣਾ ਹੀ ਕੈਂਸਰ ਦੇ ਇਲਾਜ਼ ਦੀ ਕੁੰਜੀ : ਡਾ. ਲਲਿਤ

ਵਿਸ਼ਵ ਕੈਂਸਰ ਦਿਵਸ ਤੇ ਸਾਇੰਸ ਸਿਟੀ ਵਲੋਂ ਵੈਬਨਾਰ

ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਕੈਂਸਰ ਦਿਵਸ ਦੇ ਮੌਕੇ ‘ਤੇ ਇਸ ਰੋਗ ਪ੍ਰਤੀ ਜਨ—ਸਧਾਰਣ ਵਿਚ ਜਾਗਰੂਕਤਾ ਪੈਦਾ ਕਰਨ, ਇਲਾਜ ਅਤੇ ਰੋਕਥਾਮ ਸਬੰਧੀ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 100 ਤੋਂ ਵੱਧ ਸਕੂਲੀ ਅਧਿਅਪਕਾ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਆਲ ਇੰਡੀਅ ਇੰਸਟੀਚਿਊਟ ਆਫ਼ ਮੈਡੀਕਲ ਨਵੀਂ ਦਿੱਲੀ ਦੇ ਓਨਾਕੋਲੌਜੀ ਵਿਭਾਗ ਦੇ ਮੁਖੀ ਅਤੇ ਕੈਂਸਰ ਰੋਗ ਮਾਹਿਰ ਪਦਮ ਸ੍ਰੀ ਡਾ. ਲਲਿਤ ਕੁਮਾਰ, ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਉਨ੍ਹਾਂ ਇਸ ਮੌੇਕੇ ਭਾਰਤ ਵਿਚ “ਕੈਂਸਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਪ੍ਰਾਪਤੀਆਂ “ ਬਾਰੇ ਹਾਜ਼ਰ ਅਧਿਆਪਕਾ ਅਤੇ ਬੱਚਿਆਂ ਨੂੰ ਜਾਣੂ ਕਰਵਾਇਆ। ਆਪਣੇ ਸੰਬੋਧਨ ਵਿਚ ਉਨ੍ਹਾਂ ਦੱਸਿਆ ਕਿ 30 ਤੋਂ 45 ਫ਼ੀਸਦ ਕੈਂਸਰ ਤੰਬਾਕੂ ਅਤੇ ਇਸ ਨਾਲ ਸਬੰਧਤ ਨਸ਼ੀਲੇ ਪਾਦਰਥਾਂ ਦਾ ਸੇਵਨ ਬੰਦ ਕਰਨ ਨਾਲ ਰੋਕੇ ਜਾ ਸਕਦੇ ਹਨ।

ਰੇਸ਼ੇਦਾਰ (ਫ਼ਾਈਬਰ) ਭਰਪੂਰ ਫ਼ਲਾ, ਸਬਜ਼ੀਆਂ ਦੀ ਵਧੇਰੇ ਵਰਤੋਂ ਅਤੇ ਘੱਟ ਚਰਬੀ ਦੇ ਸੇਵਨ, ਲਾਲ ਮੀਟ ਤੇ ਅਲਕੋਹਲ ਤੋਂ ਪ੍ਰਹੇਜ਼, ਉਚਿਤ ਵਜ਼ਨ ਬਰਕਰਾਰ ਰੱਖਣ ਅਤੇ ਬਿਨਾ ਨਾਗਾ ਰੋਜ਼ਾਨਾਂ ਕਸਰਤ ਹੀ ਕੈਂਸਰ ਤੋਂ ਬਚਾਅ ਦੇ ਸਭ ਤੋਂ ਵਧੀਆ ਤਰੀਕੇ ਹਨ। ਉਨ੍ਹਾ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਮਰਦਾ ਵਿਚ ਜ਼ਿਆਦਾਤਰ ਮੂੰਹ, ਫ਼ੇਫ਼ੜੇ, ਪ੍ਰੋਸਟੈਟ, ਪੇਟ ਅਤੇ ਜੀਭ ਦੇ ਕੈਂਸਰ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਔਰਤਾਂ ਵਿਚ ਛਾਤੀ, ਅੰਡਕੋਸ਼ ਅਤੇ ਪਿੱਤੇ ਦੇ ਕੈਂਸਰ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕੈਂਸਰ ਦਾ ਛੇਤੀ ਪਤਾ ਲਗਾਉਣ ਹੀ ਇਸ ਦੇ ਇਲਾਜ ਦੀ ਕੁੰਜੀ ਹੈ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕੈਂਸਰ ਰੋਗ ਪ੍ਰਤੀ ਜਾਗਰੂਕਤਾ ਦੀ ਮਹਹੱਤਾ *ਤੇ ਜ਼ੋਰ ਦਿੰਦਿਆ ਦੱਸਿਆ ਕਿ ਹਰ ਸਾਲ ਇਕ ਕਰੋੜ ਲੋਕਾਂ ਦੀ ਮੌਤ ਇਸ ਰੋਗ ਨਾਲ ਹੁੰਦੀ ਹੈ ਅਤੇ ਇਹਨਾਂ ਵਿਚੋਂ ਘੱਟੋ—ਘੱਟ ਇਕ ਤਿਹਾਈ ਕੈਂਸਰ ਸਧਾਰਣ ਕਿਸਮ ਦੇ ਹੁੰਦੇ ਹਨ, ਜਿਹਨਾਂ ਨੂੰ ਰੋਕਿਆ ਜਾ ਸਕਦਾ ਹੈ।ਕੈਂਸਰ ਦੁਨੀਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਦੂਜਾ ਵੱਡਾ ਕਾਰਨ ਹੈ। ਕੈਂਸਰ ਨਾਲ 70 ਫ਼ੀਸਦ ਮੌਤਾਂ ਘੱਟ ਤੋਂ ਮੱਧ ਅਮਦਨ ਵਾਲੇ ਦੇਸ਼ਾਂ ਵਿਚ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਰੋਗ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਅਤੇ ਸਹੀ ਜਾਣਕਾਰੀ ਹੀ ਸਾਨੂੰ ਸਾਰਿਆਂ ਨੂੰ ਸ਼ੁਰੂਆਤੀ ਲੱਛਣਾ ਦੀ ਪਛਾਣ ਕਰਨ, ਆਪਣੀ ਸਿਹਤ ਬਾਰੇ ਸੂਝਬਾਨ ਬਦਲ ਬਣਾਉਣ ਅਤੇ ਕੈਂਸਰ ਬਾਰੇ ਗਲਤ ਧਾਰਨਾਵਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕਦੇ ਹਨ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਵੀ ਹਾਜ਼ਰ ਸਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਂਸਰ ਦੀ ਬਿਮਾਰੀ ਸਿਰਫ਼ ਰੋਗੀ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ।ਭਾਰਤ ਵਿਚ ਸਭ ਤੋੱ ਵੱਧ ਮੌਤਾਂ ਕੈਂਸਰ ਦੇ ਨਾਲ ਹੁੰਦੀਆਂ ਹਨ।ਉਨ੍ਹਾ ਦੱਸਿਆ ਕਿ ਆਈ ਸੀ.ਐਮ.ਆਰ ਅਤੇ ਰਾਸ਼ਟਰੀ ਕੇਂਦਰ ਫ਼ਾਰ ਡਿਜੀਜ਼ ਇਨਫ਼ੋਰਮੈਟਿਕ ਅਤੇ ਖੋਜ ਬੰਗਲੌਰ ਤੋਂ ਜਾਰੀ ਅੰਕੜਿਆਂ ਦੇ ਅਨੁਸਾਰ 2025 ਤੱਕ ਕੈਂਸਰ ਦੇ ਸਲਾਨਾਂ ਮਰੀਜ਼ਾਂ ਦੀ ਗਿਣਤੀ 15.7 ਲੱਖ ਹੋਣ ਦਾ ਖਦਸ਼ਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੁਦਰਤੀ ਭੋਜਨ ਦੇ ਸੇਵਨ ਕੈਂਸਰ ਦੇ ਖਤਰਿਆਂ ਨੂੰ ਘਟਾਇਆ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button